Breaking News
Home / Uncategorized / ‘ਮੌਬ ਲਿੰਚਿੰਗ’ ਸਿੱਖ ਵਿਰੋਧੀ ਦੰਗਾ ਦੀ ਸਭ ਤੋਂ ਵੱਡੀ ਘਟਨਾ : ਰਾਜਨਾਥ ਸਿੰਘ
'ਮੌਬ ਲਿੰਚਿੰਗ' ਸਿੱਖ ਵਿਰੋਧੀ ਦੰਗਾ ਦੀ ਸਭ ਤੋਂ ਵੱਡੀ ਘਟਨਾ : ਰਾਜਨਾਥ ਸਿੰਘ

‘ਮੌਬ ਲਿੰਚਿੰਗ’ ਸਿੱਖ ਵਿਰੋਧੀ ਦੰਗਾ ਦੀ ਸਭ ਤੋਂ ਵੱਡੀ ਘਟਨਾ : ਰਾਜਨਾਥ ਸਿੰਘ

ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਵੱਧਦੇ ਮਾਮਲਿਆਂ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ਵਿਚਾਲੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ 1984 ਦਾ ਸਿੱਖ ਵਿਰੋਧੀ ਦੰਗੇ ‘ਮੌਬ ਲਿੰਚਿੰਗ’ ਦੀ ਸਭ ਤੋਂ ਵੱਡੀ ਘਟਨਾ ਸੀ। ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਦਖਲ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੀਆਂ ਘਟਨਾਵਾਂ ‘ਤੇ ਲਗਾਮ ਲਗਾਉਣ ਲਈ ਸਾਰੀ ਜ਼ਰੂਰੀ ਮਦਦ ਕਰੇਗੀ ਪਰ ਸੂਬਾਈ ਸਰਕਾਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਵਿਰੁੱਧ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ, ‘1984 ਦੀ ਉਹ ਘਟਨਾ ਮੌਬ ਲਿੰਚਿੰਗ ਦੀ ਸਭ ਤੋਂ ਵੱਡੀ ਘਟਨਾ ਹੈ।’

'ਮੌਬ ਲਿੰਚਿੰਗ' ਸਿੱਖ ਵਿਰੋਧੀ ਦੰਗਾ ਦੀ ਸਭ ਤੋਂ ਵੱਡੀ ਘਟਨਾ : ਰਾਜਨਾਥ ਸਿੰਘ

 

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਹੈ ਅਤੇ ਇਸ ਮਾਮਲੇ ਵਿਚ ਨਿਆਂ ਹੋਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਲੈ ਕੇ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਵਿਸ਼ੇ ‘ਤੇ ਚੰਦਰਬਾਬੂ ਨਾਇਡੂ ਨਾਲ ਗੱਲ ਹੋਈ, ਜਿਨ੍ਹਾਂ ਨਾਲ ਕਾਫੀ ਪੁਰਾਣੇ ਰਿਸ਼ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਮੁੜ ਗਠਨ ਕਾਨੂੰਨ 2014 ਦੇ ਤਹਿਤ ਕਈ ਚੀਜ਼ਾਂ ਨੂੰ ਅੱਗੇ ਵਧਾਇਆ ਗਿਆ ਹੈ ਪਰ ਇਸ ਵਿਚ ਕਈ ਗੱਲਾਂ ਦੋ ਸੂਬਿਆਂ ਨਾਲ ਜੁੜੀਆਂ ਹਨ।

About Time TV

Check Also

ਰੇਪ ਪੀੜਤਾ ਤੇ ਹੀ ਕਰਵਾਇਆ ਪਰਚਾ ਦਰਜ || Moga Rape FIR on Victim ||

ਰੇਪ ਪੀੜਤਾ ਤੇ ਹੀ ਕਰਵਾਇਆ ਪਰਚਾ ਦਰਜ || Moga Rape FIR on Victim || Post ...