Breaking News
Home / Business / ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ ‘ਚ 500 ਐਮ. ਬੀ. ਡਾਟਾ
ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ 'ਚ 500 ਐਮ. ਬੀ. ਡਾਟਾ

ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ ‘ਚ 500 ਐਮ. ਬੀ. ਡਾਟਾ

ਰਿਲਾਇੰਸ ਜਿਓ ਆਪਣਾ ਇਕ ਨਵਾਂ ਪਲਾਨ ਲੈ ਕੇ ਆਇਆ ਹੈ। 99 ਰੁਪਏ ਦੇ ਇਸ ਪਲਾਨ ‘ਚ ਰੋਜ਼ਾਨਾ 500 ਐੱਮ.ਬੀ. ਡਾਟਾ ਮਿਲੇਗਾ ਅਤੇ ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਵੇਗਾ। ਇਹ ਪਲਾਨ ਰਿਲਾਇੰਸ ਜਿਓ ਨੇ ਆਪਣੇ ਜਿਓਫੋਨ ਲਈ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਜਿਓ ਕੋਲ 49 ਰੁਪਏ ਅਤੇ 153 ਰੁਪਏ ਦੇ ਦੋ ਪਲਾਨ ਜਿਓਫੋਨ ਲਈ ਉਪਲੱਬਧ ਹਨ।

ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ 'ਚ 500 ਐਮ. ਬੀ. ਡਾਟਾ

ਇਸ ਦੇ ਨਾਲ ਹੀ 594 ਰੁਪਏ ਦਾ ਪਲਾਨ ਹੈ ਜੋ 6 ਮਹੀਨਿਆਂ ਲਈ ਅਨਲਿਮਟਿਡ ਡਾਟਾ ਆਉਂਦਾ ਹੈ।ਜਿਓ ਦਾ 99 ਰੁਪਏ ਵਾਲਾ ਪਲਾਨ ਉਨ੍ਹਾਂ ਯੂਜ਼ਰਸ ਲਈ ਹੈ ਜੋ ਰੋਜ਼ਾਨਾ 1 ਜੀ.ਬੀ. ਡਾਟਾ ਦੀ ਵਰਤੋਂ ਨਹੀਂ ਕਰਦੇ ਹਨ। 99 ਰੁਪਏ ਵਾਲਾ ਪਲਾਨ 300 ਮੈਸੇਜ ਅਤੇ ਅਨਲਿਮਟਿਡ ਕਾਲ ਨਾਲ ਆਉਂਦਾ ਹੈ। ਜਿਓ ਦੇ ਹੀ 594 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ‘ਚ 6 ਮਹੀਨਿਆਂ ਲਈ ਅਨਲਿਮਟਿਡ ਕਾਲੰਿਗ ਅਤੇ ਡਾਟਾ ਮਿਲਦਾ ਹੈ। ਹਾਲਾਂਕਿ ਇਸ ਪਲਾਨ ‘ਚ ਮੈਸੇਜ ਨਹੀਂ ਦਿੱਤੇ ਜਾਂਦੇ ਹਨ। ਰਿਲਾਇੰਸ ਜਿਓ ਨੇ ਜਿਓਫੋਨ ਲਈ ਮਾਨਸੂਨ ਆਫਰ ਦਾ ਐਲਾਨ ਕੀਤਾ ਹੈ।

ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ 'ਚ 500 ਐਮ. ਬੀ. ਡਾਟਾ

ਆਫਰ ਤਹਿਤ ਗਾਹਕ ਕੋਈ ਵੀ ਪੁਰਾਣਾ ਫੀਚਰ ਫੋਨ ਐਕਸਚੇਂਜ ਕਰਕੇ ਜਿਓਫੋਨ ਪਾ ਸਕਦਾ ਹੈ। ਜਿਓ ਦੀ ਵੈੱਬਸਾਈਟ ‘ਤੇ ਜਾ ਕੇ ਗਾਹਕ ਮਾਨਸੂਨ ਆਫਰ ਲਈ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਆਫਰ ‘ਚ ਨਵਾਂ ਜਿਓ ਫੋਨ ਸਿਰਫ 501 ਰੁਪਏ ‘ਚ ਪਾਇਆ ਜਾ ਸਕੇਗਾ। ਇਸ ਆਫਰ ਫੀਚਰ ਤਹਤਿ ਕੋਈ ਵੀ ਗਾਹਕ ਆਪਣਾ ਪੁਰਾਣਾ ਫੀਚਰ ਫੋਨ ਬਦਲ ਕੇ ਬ੍ਰਾਂਡ ਨਵਾਂ ਜਿਓਫੋਨ ਖਰੀਦ ਸਕਦਾ ਹੈ। ਇਸ ਦੀ ਕੀਮਤ 1500 ਰੁਪਏ ਰੱਖੀ ਗਈ ਹੈ ਪਰ ਆਫਰ ‘ਚ ਸਿਰਫ 501 ਰੁਪਏ ‘ਚ ਪਾਇਆ ਜਾ ਸਕਦਾ ਹੈ।

ਰਿਲਾਇੰਸ ਦਾ ਵੱਡਾ ਧਮਾਕਾ 99 ਰੁਪਏ 'ਚ 500 ਐਮ. ਬੀ. ਡਾਟਾ

ਰਿਲਾਇੰਸ ਨੂੰ ਰਿਟੇਲ ਸਟੋਰ ਤੋਂ ਕਸਟਮਰ ਖਰੀਦ ਸਕਣਗੇ। ਇਹ ਆਫਰ ਭਾਰਤ ਦੀ ਉਹ ਆਬਾਦੀ ਨੂੰ ਧਿਆਨ ‘ਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ ਜੋ ਹੁਣ ਵੀ ਫੀਚਰ ਫੋਨ ਇਸਤੇਮਾਲ ਕਰਦੇ ਹਨ ਅਤੇ ਇਸ ਨੂੰ ਅਪਗਰੇਡ ਕਰਨਾ ਚਾਹੁੰਦੇ ਹਨ। ਅਜਿਹੇ ਯੂਜ਼ਰਸ ਲਈ ਮੌਕਾ ਹੈ ਕਿ ਉਹ ਜਿਓ ਦਾ 4ਘ ੜੋਲ਼ਠਓ ਫੀਚਰ ਫੋਨ ਇਕ ਤਿਹਾਈ ਕੀਮਤ ‘ਚ ਖਰੀਦ ਸਕਦੇ ਹਨ।

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *