Breaking News
Home / national / ਕੀ ਹੁਣ ਲਾੜਿਆਂ ਦੇ ਵੀ ਹੋਣਗੇ ਡੋਪ ਟੈਸਟ…?

ਕੀ ਹੁਣ ਲਾੜਿਆਂ ਦੇ ਵੀ ਹੋਣਗੇ ਡੋਪ ਟੈਸਟ…?

ਇਕ ਪਾਸੇ ਜਿਥੇ ਪੰਜਾਬ ਨਸ਼ਿਆਂ ਦੀ ਮਾਰ ਹੇਠ ਹੈ, ਉਥੇ ਹੀ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਵਿਆਹ ਤੋਂ ਪਹਿਲਾਂ ਘੋੜੀ ਚੜ੍ਹਨ ਵਾਲੇ ਲਾੜਿਆਂ ਦਾ ਡੋਪ ਟੈਸਟ ਕਰਾਉਣ ਲਈ ਕਮਰਕੱਸਾ ਕੱਸ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾੜੇ ਦੇ ਤਿਆਰ ਹੋਣ ਦੌਰਾਨ ਮੈਡੀਕਲ ਟੈਸਟ ਕਿਟਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਜਿਹੇ ਟੈਸਟ ਨੂੰ ਸੰਭਵ ਬਣਾਉਣ ਲਈ ਸੂਚਨਾ ਦਿੱਤੀ ਗਈ ਸੀ। ਕੋਰਟ ਵੱਲੋਂ ਤਲਾਕ ਦੇ ਵੱਧਦੇ ਅਨੁਪਾਤ ਦੀ ਵਜ੍ਹਾ ਨਸ਼ਿਆਂ ਨੂੰ ਹੀ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਜੇਕਰ ਇਸ ਸੁਵਿਧਾ ਦਾ ਸੈਟਅਪ ਹੋ ਜਾਂਦਾ ਹੈ ਤਾਂ ਚੰਡੀਗੜ੍ਹ ਦੇਸ਼ ‘ਚ ਇਸ ਤਰ੍ਹਾਂ ਦੀ ਵਿਵਸਥਾ ਵਾਲਾ ਦੇਸ਼ ‘ਚ ਪਹਿਲਾ ਸੂਬਾ ਹੋਵੇਗਾ।

ਜਸਟਿਸ ਰਿਤੂ ਬਿਹਾਰੀ ਨੇ ਪਿਛਲੇ ਸਾਲ ਅਪ੍ਰੈਲ ‘ਚ ਕਿਹਾ ਸੀ ਕਿ ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ  ਕਿ ਲਾੜਿਆਂ ਦੇ ਡੋਪ ਟੈਸਟ ਲਈ ਹਰ ਸਿਵਿਲ ਹਸਪਤਾਲ ਵਿਚ ਇਸ ਤਰ੍ਹਾਂ ਦੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਬਹੁਤੇ ਪਰਿਵਾਰਕ ਅਤੇ ਵਿਆਹੇ ਜੋੜਿਆਂ ਦੇ ਵਿਵਾਦ ਵਿਚ ਨਸ਼ਿਆਂ ਦਾ ਅਹਿਮ ਰੋਲ ਹੈ ਅਤੇ ਇਹਨਾਂ ‘ਤੇ ਹਰ ਹਾਲਤ ਵਿਚ ਠੱਲ੍ਹ ਪੈਣੀ ਚਾਹੀਦੀ ਹੈ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...