Breaking News
Home / national / ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

 

ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਦੇਸ਼ਾਂ ਵਿਦੇਸ਼ਾਂ ਤੋਂ ਸੈਲਾਨੀ ਅਤੇ ਸੰਗਤਾਂ ਇਥੇ ਹੁੰਮ-ਹੁੰਮਾ ਕੇ ਪੁੱਜਦੀਆਂ ਹਨ।

ਵਿਰਾਸਤ ਏ ਖਾਲਸਾ ਦੇ ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਆਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਫੈਸਲੇ ਅਨੁਸਾਰ ਵਿਰਾਸਤ ਏ ਖਾਲਸਾ ਨੂੰ ਸਾਲ ‘ਚ ਦੋ ਵਾਰ ਮੁਰੰਮਤ ਲਈ ਬੰਦ ਕੀਤਾ ਜਾਂਦਾ ਹੈ।

ਇਸ ਲਈ ਇੰਜੀਨੀਅਰ ਕਮਲਦੀਪ ਸਿੰਘ ਨੇ ਸੰਗਤਾਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਅਗਸਤ ਤੋਂ ਵਿਰਾਸਤ ਏ ਖਾਲਸਾ ਵੇਖਣ ਦਾ ਪ੍ਰੋਗਰਾਮ ਬਣਾਉਣ।

 

 

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *