Breaking News
Home / Gadgets / ਟਰੱਕ ਚਕਨਾਚੂਰ, ਦੁਕਾਨਾਂ ਢਹਿ-ਢੇਰੀ

ਟਰੱਕ ਚਕਨਾਚੂਰ, ਦੁਕਾਨਾਂ ਢਹਿ-ਢੇਰੀ

ਸੰਗਰੂਰ: ਆਏ ਦਿਨ ਦੇਸ਼ ਦੇ ਕਿਸੇ ਨਾ ਕਿਸੇ ਕੌਨੇ ਚੋਂ ਖ਼ਬਰ ਆਉਂਦੀ ਰਹਿੰਦੀ ਹੈ ਕਿ “ਅਵਾਰਾ ਪਸ਼ੁਆਂ ਕਾਰਨ ਵਾਪਰਿਆ ਦਰਦਨਾਕ ਹਾਦਸਾ” ਪਰ ਕਦੇ ਵੀ ਪ੍ਰਸ਼ਾਸਨ ਨੇ ਇਸ ਗੱਲ ਵੱਲ ਗੌਰ ਨਹੀਂ ਕੀਤਾ ਹੁਣ ਤਾਜ਼ੀ ਘਟਨਾ ਸੰਗਰੂਰ ਦੇ ਧੂਰੀ ਇਲਾਕੇ ਦੀ ਹੈ ਜਿੱਥੇ ਅਵਾਰਾ ਪਸ਼ੂਆਂ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ, ਐਤਵਾਰ ਤੜਕੇ ਇਕ ਟਰੱਕ ਅਚਾਨਕ ਸੜਕ ਤੇ ਭਿੜ ਰਹੇ ਅਵਾਰਾ ਪਸ਼ੂਆਂ ਦੀ ਲਪੇਟ ‘ਚ ਆ ਗਿਆ ਤੇ ਫ਼ਿਰ ਦੁਕਾਨਾਂ ‘ਚ ਜਾ ਵੱਜਾ। ਇਹ ਟੱਕਰ ਇੰਨ੍ਹੀ ਜ਼ਿਆਦਾ ਜ਼ਬਰਦਸਤ ਸੀ ਕਿ ਜਿੱਥੇ 3 ਦੁਕਾਨਾਂ ਮਲਬੇ ‘ਚ ਬਦਲ ਗਈਆਂ, ਉੱਥੇ ਹੀ ਟਰੱਕ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਜ਼ਿਕਰਯੋਗ ਹੈ ਕਿ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਦੀ ਕੋਈ ਗਿਣਤੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਮੌਤਾਂ ਦੀ ਜੋ ਇੰਨ੍ਹਾਂ ਹਾਦਸਿਆਂ ਵਿੱਚ ਜਾ ਚੁੱਕੀਆਂ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨ੍ਹਾਂ ਹਾਦਸਿਆਂ ਵਿੱਚ ਹੋਏ ਜਾਨੀ-ਮਾਲੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੀ  ਭਰਪਾਈ ਕੌਣ ਕਰੇਗਾ??

 

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...

Leave a Reply

Your email address will not be published. Required fields are marked *