Breaking News
Home / national / ਨਸ਼ੇ ਖਿਲਾਫ ਲੜਾਈ ‘ਚ ਕੇਂਦਰ ਪੰਜਾਬ ਨੂੰ ਦੇਵੇ ਖਾਸ ਪੈਕੇਜ: ਮਨਪ੍ਰੀਤ ਬਾਦਲ

ਨਸ਼ੇ ਖਿਲਾਫ ਲੜਾਈ ‘ਚ ਕੇਂਦਰ ਪੰਜਾਬ ਨੂੰ ਦੇਵੇ ਖਾਸ ਪੈਕੇਜ: ਮਨਪ੍ਰੀਤ ਬਾਦਲ

ਪੰਜਾਬ ਨੂੰ ਗੁਰੂ ਪੀਰਾਂ ਅਤੇ ਸੰਤਾ ਮਹਾਤਮਾ ਦੀ ਪਾਵਨ ਧਰਤੀ ਹੋਣ ਦਾ ਦਰਜਾ ਹਾਸਲ ਹੈ। ਪ੍ਰੰਤੂ ਸਮੇਂ ਦੇ ਬਦਲਣ ਨਾਲ ਪੰਜਾਬ ਤੋਂ ਇਹ ਗੌਰਵ ਦਿਨੋਂ ਦਿਨ ਖੁਸਦਾ ਨਜਰ ਆ ਰਿਹਾ ਹੈ। ਪਹਿਲਾਂ ਪੰਜਾਬ ਦੀ ਧਰਤੀ ਨੇ ਬੇਤਹਾਸ਼ਾ ਜ਼ੁਲਮ ਸਹਿਆ ਅਤੇ ਆਪਣੇ ਪੁਤਰਾਂ ਦੀਆਂ ਲਾਸ਼ਾਂ ਦਾ ਭਾਰ ਸਹਾਰਿਆ।

ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ, ਪਰ ਅਫਸੋਸ ਅੱਜ ਪੰਜਾਬ ਵਿਚ ਛੇਵਾਂ ਦਰਿਆ ਨਸ਼ੇ ਦਾ ਵੱਗ ਰਿਹਾ ਹੈ, ਜਿਸ ਦਾ ਵੇਗ ਬਹੁਤ ਤੇਜ਼ੀ ਨਾਲ ਅੱਗੇ ਵੱਲ ਵੱਧ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਆਪਣੇ ਇਸ ਵਹਾਅ ਨਾਲ ਰੋੜੀ ਜਾ ਰਿਹਾ ਹੈ। ਸਰਕਾਰਾਂ ਇਸ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਹਨ ਅਤੇ ਲੋਕਾਂ ਦੇ ਦੋਸ਼ਾਂ ਅਨੁਸਾਰ ਸਰਕਾਰਾਂ ਹੀ ਇਹ ਜ਼ਹਿਰ ਲੋਕਾਂ ਤੱਕ ਪਹੁੰਚਾ ਰਹੀਆਂ ਹਨ।

ਕੋਈ ਵੀ ਲੀਡਰ ਇਸ ਮੁੱਦੇ ‘ਤੇ ਤਵੱਜੋ ਦੇ ਕੇ ਗੱਲ ਨਹੀਂ ਕਰਦਾ। ਪਰੰਤੂ ਮਨਪ੍ਰੀਤ ਬਾਦਲ ਨੇ ਬਾਕੀ ਲੀਡਰਾਂ ਨਾਲੋਂ ਵਿਲੱਖਣ ਰਵੱਈਆ ਅਪਣਾਇਆ ਹੈ। ਬਠਿੰਡਾ ਸ਼ਹਿਰ ਵਿਚ ਆਯੋਜਿਤ ਇਕ ਮੈਰਾਥਨ ਦੌੜ ਵਿਚ ਹਿੱਸਾ ਲੈਣ ਲਈ ਪਹੁੰਚੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਸਰਕਾਰਾਂ ਅੱਤਵਾਦ ਖਤਮ ਕਰ ਸਕਦੀਆਂ ਹਨ, ਤਾਂ ਉਹ ਨਸ਼ਿਆਂ ਨੂੰ ਵੀ ਜੜ੍ਹ ਤੋਂ ਖਤਮ ਕਰਨ ਵਿਚ ਸਮਰੱਥ ਹਨ।

 

 

ਇਸ ਸਾਰੇ ਮਾਮਲੇ ‘ਤੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਦੀ ਲੜੀ ਨੂੰ ਤੋੜਨ ਵਿਚ ਸਰਕਾਰ ਨੂੰ ਕਾਫੀ ਹੱਦ ਤੱਕ ਕਾਮਯਾਬੀ ਪ੍ਰਾਪਤ ਹੋਈ ਹੈ। ਪਰੰਤੂ ਇਸ ਦੀਆਂ ਜੜ੍ਹਾਂ ਕਾਫੀ ਗਹਿਰੀਆਂ ਹਨ। ਨਸ਼ਿਆਂ ਨੂੰ ਪੰਜਾਬ ‘ਚੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਲੋੜ ਹੈ।  ਇਸ ਦੇ ਨਾਲ-ਨਾਲ ਸ.ਬਾਦਲ ਨੇ ਲੋਕਾਂ ਨੂੰ ਰੁਖ਼ ਲਾਉਣ ਲਈ ਵੀ ਪ੍ਰੇਰਿਤ ਕੀਤਾ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...