Breaking News
Home / Featured / Crime / ਰਾਜਨਾਥ ਨੇ ਮਲ੍ਹੱਮ ਲਾਉਣ ਦੀ ਥਾਂ ਸਿੱਖਾਂ ਨੂੰ ਦਿੱਤਾ ਨਵਾਂ ਜਖ਼ਮ: ਡਾ ਬਲਬੀਰ

ਰਾਜਨਾਥ ਨੇ ਮਲ੍ਹੱਮ ਲਾਉਣ ਦੀ ਥਾਂ ਸਿੱਖਾਂ ਨੂੰ ਦਿੱਤਾ ਨਵਾਂ ਜਖ਼ਮ: ਡਾ ਬਲਬੀਰ

ਭਾਜਪਾ ਨੇਤਾ ਰਾਜਨਾਥ ਸਿੰਘ ਨੇ 1984 ਦੇ ਸਿੱਖ ਨਸਲਕੁਸ਼ੀ ਨੂੰ ਕੇਵਲ ਹਜੂਮੀ ਕਤਲ ਤੱਕ ਸੀਮਤ ਕਰ ਕੇ ਰੱਖ ਦਿੱਤਾ ਹੈ। ਸਿੱਖ ਭਾਈਚਾਰਾ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਸ ਬਿਆਨ ਤੋਂ ਕਾਫੀ ਨਿਰਾਸ਼ ਅਤੇ ਗੁੱਸੇ ਵਿਚ ਹੈ। ਆਮ ਆਦਮੀ ਪਾਰਟੀ ਦੇ ਨੇਤਾ ਡਾ, ਬਲਬੀਰ ਸਿੰਘ ਨੇ ਇਸ ਨੂੰ ਸਿੱਖਾਂ ਨਾਲ ਇਕ ਹੋਰ ਬੇਇਨਸਾਫੀ ਭਰਿਆ ਸਲੂਕ ਕਰਾਰ ਦਿੱਤਾ ਹੈ।

ਡਾ ਬਲਬੀਰ ਸਿੰਘ ਨੇ ਕਿਹਾ ਕਿ ਨਵੰਬਰ 1984 ‘ਚ ਦਿੱਲੀ ਸਮੇਤ ਭਾਰਤ ਦੇ ਹੋਰ ਸ਼ਹਿਰਾਂ ਵਿਚ ਤਿੰਨ ਦਿਨਾਂ ਤੱਕ ਸਿੱਖਾਂ ਦੀ ਖੁੱਲ੍ਹੇਆਮ ਨਸਲਕੁਸ਼ੀ ਕੀਤੀ ਗਈ। ਔਰਤਾਂ ਦੀ ਇਜਤਾਂ ਦੀ ਬੇਪੱਤੀ ਹੋਈ ਅਤੇ ਸਿੱਖਾਂ ਦੇ ਘਰਾਂ ਨੂੰ ਸੁਆਹ ਵਿਚ ਤਬਦੀਲ ਕੀਤਾ ਗਿਆ। ਸਿੱਖਾਂ ਦੇ ਵੱਸਦੇ-ਹੱਸਦੇ ਘਰਾਂ ਦੇ ਘਰ ਉਜੜ ਗਏ। ਹੁਣ ਤੱਕ ਕਿਸੀ ਵੀ ਸਰਕਾਰ ਨੇ ਸਿੱਖਾਂ ਦੀ ਰਹਿਨੁਮਾਈ ਨਹੀਂ ਕੀਤੀ।

ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਦੇ ਜ਼ਖਮਾਂ ‘ਤੇ ਹਮੇਸ਼ਾਂ ਲੂਣ ਹੀ ਛਿੜਕਦੀਆਂ ਆਈਆਂ ਹਨ। ਹੁਣ ਵੀ ਰਾਜਨਾਥ ਸਿੰਘ ਨੇ 1984 ਦੀ ਨਸਲਕੁਸ਼ੀ ਨੂੰ ਕੇਵਲ ਕਤਲਗਾਰਤ ਤੱਕ ਸਮੇਟ ਦਿੱਤਾ ਹੈ। ਇਸ ਬਿਆਨ ਨਾਲ ਸਿੱਖਾਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਦੇ ਦਿਲ ਵਲੂੰਧਰੇ ਗਏ ਹਨ।

ਡਾ ਬਲਬੀਰ ਨੇ ਰਾਜਨਾਥ ਸਿੰਘ ਨੂੰ ਤੁਰੰਤ ਇਹ ਬਿਆਨ ਵਾਪਸ ਲੈਣ ਦੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਕਾਨੂੰਨੀ ਧਾਰਾਵਾਂ ਅਨੁਸਾਰ ਨਸਲਕੁਸ਼ੀ, ਦੰਗੇ ਅਤੇ ਮੌਬ-ਲਿੰਚਿੰਗ ਨੂੰ ਵੱਖ ਵੱਖ ਤੌਰ ਦੇ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇਸ ਦੌਰਾਨ ਡਾ ਬਲਬੀਰ ਸਿੰਘ ਨੇ ਬਾਦਲ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ।

ਉਹਨਾਂ ਨੇ ਬਾਦਲ ਪਰਿਵਾਰ ਤੋਂ ਸਵਾਲ ਕੀਤਾ ਕਿ ਬਾਦਲ ਪਰਿਵਾਰ ਦੱਸੇ ਕਿ 1984 ਵਿਚ ਸਿੱਖਾਂ ਨਾਲ ਜੋ ਕੁਝ ਵੀ ਵਾਪਰਿਆ, ਉਹ ਦੰਗੇ ਸਨ, ਨਸਲਕੁਸ਼ੀ ਜਾਂ ਫਿਰ ਮੌਬ ਲਿੰਚਿੰਗ।

 

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...