Breaking News
Home / Featured / ਲੋਕ ਹੁਣ ਕਾਂਗਰਸ ਵਿੱਚ ਦਿਖਾ ਰਹੇ ਹਨ ਵਿਸ਼ਵਾਸ : ਕੈਪਟਨ ਅਮਰਿੰਦਰ ਸਿੰਘ

ਲੋਕ ਹੁਣ ਕਾਂਗਰਸ ਵਿੱਚ ਦਿਖਾ ਰਹੇ ਹਨ ਵਿਸ਼ਵਾਸ : ਕੈਪਟਨ ਅਮਰਿੰਦਰ ਸਿੰਘ

ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਦੀ ਹੋਈ ਕਾਰਜਕਾਰੀ ਬੈਠਕ ਵਿੱਚ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੋਕ ਹੁਣ ਕਾਂਗਰਸ ‘ਚ ਆਪਣਾ ਵਿਸ਼ਵਾਸ ਦਿਖਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਗੱਠਜੋੜ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੌਮੀ ਲੀਡਰਸ਼ਿਪ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਅਤੇ ਇਹ ਸਾਨੂੰ ਜਿੱਥੇ ਵੀ ਲੈ ਕੇ ਜਾਂਦੀ ਹੈ ਅਸੀ ਉਸ ਦੇ ਨਾਲ ਹੋਵਾਂਗੇ। 

ਕੈਪਟਨ ਦੇ ਇਸ ਬਿਆਨ ਤੋਂ ਇਲਾਵਾ ਕਾਂਗਰਸ ਦੀ ਇਸ ਕਾਰਜਕਾਰੀ ਬੈਠਕ ਵਿੱਚ ਸੋਨੀਆਂ ਗਾਂਧੀ ਨੇ ਵੀ ਇੱਕ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ-ਮੰਤਰੀ ਮੋਦੀ ਦੇ ਭਾਸ਼ਣਾਂ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *