Breaking News
Home / Featured / ਹਰਸਿਮਰਤ ਤੇ ਬਾਜਵਾ ਹੋਏ ਮਿਹਣੋ-ਮਿਹਣੀ

ਹਰਸਿਮਰਤ ਤੇ ਬਾਜਵਾ ਹੋਏ ਮਿਹਣੋ-ਮਿਹਣੀ

ਸ਼ੁੱਕਰਵਾਰ ਨੂੰ ਸੰਸਦ ਵਿੱਚ ਪ੍ਰਧਾਨ-ਮੰਤਰੀ ਮੋਦੀ ਖ਼ਿਲਾਫ਼ ਬੇਵਸਾਹੀ ਤੇ ਬਹਿਸ ਹੋ ਰਹੀ ਸੀ ਉਸ ਦੌਰਾਨ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਸੰਸਦ ਵਿੱਚ ਆਉਣ ਤੋਂ ਪਹਿਲਾਂ ਕੀ ਨਸ਼ਾ ਖਾ ਕੇ ਆਏ ਸਨ।

ਇਸ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਰਸਿਮਰਤ ਕੌਰ ਬਾਦਲ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਬਾਜਵਾ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੰਦਿਆਂ ਆਪਣੇ ਟਵੀਟ ਵਿੱਚ ਲਿਿਖਆ ਕਿ ਕੈਬਨਿਟ ਮੰਤਰੀ ਜਿਸ ਦੇ ਭਰਾ ‘ਤੇ 6 ਹਜ਼ਾਰ ਕਰੋੜ ਦੇ ਨਸ਼ਾ ਘਪਲੇ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਉਹ ਕਾਂਗਰਸ ਪ੍ਰਧਾਨ ‘ਤੇ ਇਲਜ਼ਾਮ ਲਾ ਰਹੇ ਹਨ। ਪੰਜਾਬ ਵਿੱਚ ਕਿਸੇ ਨੂੰ ਵੀ ਨਸ਼ਿਆਂ ਦੇ ਵਪਾਰ ਬਾਰੇ ਪੁੱਛੋ, ਤੁਹਾਨੂੰ ਇਸ ਦਾ ਜਵਾਬ ਮਿਲ ਜਾਏਗਾ।

ਇਸ ਤੋਂ ਬਾਅਦ ਹਰਸਿਮਰਤ ਨੇ ਕੁੱਝ ਸਮੇਂ ਬਾਅਦ ਬਾਜਵਾ ਦੇ ਟਵੀਟ ਦਾ ਜਵਾਬ ਦਿੰਦਿਆ ਲਿਿਖਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਭੁੱਲ ਗਏ ਹਨ। ਉਸ ਵਿੱਚ ਉਨ੍ਹਾਂ ਬਾਜਵਾ ਤੇ ਉਨ੍ਹਾਂ ਦੇ ਪਰਿਵਾਰ ਦੀ ਨਸ਼ੇ ਦੇ ਵਪਾਰ ਵਿੱਚ ਸ਼ਮੂਲੀਅਤ ਬਾਰੇ ਜ਼ਿਕਰ ਕੀਤਾ ਸੀ।ਉਨ੍ਹਾਂ ਇਹ ਵੀ ਕਿਹਾ ਕਿ ਬਾਜਵਾ ਇਹ ਵੀ ਭੁੱਲ ਗਏ ਹਨ ਕਿ ਉਨ੍ਹਾਂ ਵੱਲੋਂ ਹਾਈਕੋਰਟ ਵਿੱਚ ਹਰਸਿਮਰਤ ਦੇ ਭਰਾ ਖ਼ਿਲਾਫ਼ ਦਰਜ ਪਟੀਸ਼ਨ ਨੂੰ ਵੀ 2016 ਵਿੱਚ ਖਾਰਜ ਕਰ ਦਿੱਤਾ ਗਿਆ ਸੀ।

About Time TV

Check Also

ਕੇਂਦਰੀ ਮੰਤਰੀ ‘ਅਕਬਰ’ ਮਾਣਹਾਨੀ ਕੇਸ ਦੀ ਸੁਣਵਾਈ 18 ਅਕਤੂਬਰ ਨੂੰ

16 ਅਕਤੂਬਰ, (ਚੜ੍ਹਦੀਕਲਾ ਵੈਬ ਡੈਸਕ) ਕੇਂਦਰੀ ਮੰਤਰੀ ਐਮ. ਜੇ. ਅਕਬਰ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ...

Leave a Reply

Your email address will not be published. Required fields are marked *