Breaking News
Home / national / ਹਾਕੀ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਕਰਾਰੀ ਸ਼ਿਕਸਤ ਦੇ ਕੇ ਸੀਰੀਜ਼ ਕੀਤੀ ਆਪਣੇ ਨਾਮ

ਹਾਕੀ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਕਰਾਰੀ ਸ਼ਿਕਸਤ ਦੇ ਕੇ ਸੀਰੀਜ਼ ਕੀਤੀ ਆਪਣੇ ਨਾਮ

 

ਭਾਰਤ ਨੇ ਹਾਕੀ ਦੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਨਿਊਜੀਲੈਂਡ ਨੂੰ ਹਰਾ ਕੇ ਸੀਰੀਜ਼ ‘ਤੇ ਆਪਣਾ ਕਬਜ ਕਰ ਲਿਆ ਹੈ। ਪਹਿਲੇ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਸਿਕਸ਼ਤ ਦਿੱਤੀ ਅਤੇ ਦੂਜੇ ਮੈਚ ਵਿਚ 3-1 ਦੇ ਗੋਲ ਨਾਲ ਲੜੀ ‘ਤੇ ਆਪਣੇ ਨਾਮ ਕਰ ਲਈ।

18ਵੇਂ ਮਿੰਟ ਵਿਚ ਭਾਰਤ ਦੇ ਰੁਪਿੰਦਰਪਾਲ ਸਿੰਘ ਨੇ ਪਹਿਲਾ ਗੋਲ ਕੀਤਾ। ਨਿਊਜ਼ੀਲੈਂਡ ਵੱਲੋਂ ਕੇਵਲ ਇਕ ਹੀ ਗੋਲ ਸਟੀਫੇਨ ਜੇਨੇਸ ਨੇ 24 ਵੇਂ ਮਿੰਟ ਵਿਚ ਕੀਤਾ। ਉਸ ਤੋਂ ਬਾਅਦ ਐਸਵੀ ਸੁਨੀਲ ਨੇ 27ਵੇਂ ਮਿੰਟ ਵਿਚ ਦੂਜਾ ਗੋਲ ਦਾਗਿਆ ਅਤੇ ਤੀਜਾ ਗੋਲ ਮਨਦੀਪ ਸਿੰਘ ਵੱਲੋਂ 56ਵੇਂ ਮਿੰਟ ਵਿਚ ਕੀਤਾ ਗਿਆ।

ਭਾਰਤ ਨੇ ਮੈਚ ਦੇ ਸ਼ੁਰੂ ਵਿਚ ਹੀ ਦਮਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਇਰਾਦੇ ਵਿਰੋਧੀ ਟੀਮ ਨੂੰ ਦੱਸ ਦਿੱਤੇ। ਪਹਿਲੇ ਹੀ ਮਿੰਟ ਵਿਚ ਐਸ ਵੀ ਸੁਨੀਲ ਨੇ ਗੋਲ ਤੇ ਹਮਲਾ ਬੋਲਿਆ ਪਰੰਤੂ ਵਿਰੋਧੀ ਟੀਮ ਦੇ ਗੋਲਕੀਪਰ ਰਿਚਰਡ ਜਾਇਸ ਨੇ ਇਹ ਗੋਲ ਰੋਕ ਲਿਆ। ਪਹਿਲੇ ਕੁਆਰਟਰ ਵਿਚ ਭਾਰਤ ਨੂੰ ਦੋ ਪੇਨਲਟੀ ਕਾਰਨਰ ਹਾਸਲ ਹੋਏ, ਪਰ ਕਿਸੇ ਵਿਚ ਵੀ ਕਾਮਯਾਬੀ ਹੱਥ ਨਾ ਲੱਗੀ। ਜੇਕਰ ਗੱਲ ਕਰੀਏ ਦੂਜੇ ਕੁਆਰਟਰ ਦੀ ਤਾਂ ਭਾਰਤ ਨੂੰ ਇਸ ਕੁਆਰਟਰ ਵਿਚ ਤਿੰਨ ਪੇਨਲਟੀ ਕਾਰਨਰ ਮਿਲੇ। ਇਹਨਾਂ ਵਿਚੋਂ ਪਹਿਲੇ ਦੋ ਕਾਰਨਰ ਗੋਲ ਵਿਚ ਤਬਦੀਲ ਨਾ ਹੋ ਸਕੇ ਪ੍ਰੰਤੂ ਤੀਜੇ ਕਾਰਨਰ ‘ਚ ਰੁਪਿੰਦਰ ਨੇ ਗੋਲ ਕਰ ਦਿੱਤਾ।

 

24ਵੇਂ ਮਿੰਟ ਵਿਚ ਨਿਊਜ਼ੀਲੈਂਡ ਦੇ ਜੇਨੇਸ ਨੇ ਗੋਲ ਕੀਤਾ। ਉਸ ਤੋਂ ਬਾਅਦ ਭਾਰਤ ਨੇ ਮੁੜ ਵਾਪਸੀ ਕੀਤੀ ਅਤੇ ਸੁਨੀਲ ਤੇ ਸਿਮਰਨਜੀਤ ਨੇ ਆਪਸੀ ਤਾਲਮੇਲ ਨਾਲ ਦੂਜਾ ਗੋਲ ਕੀਤਾ। ਆਖਰੀ ਕੁਆਰਟਰ ਖੇਡਦੇ ਹੋਏ ਭਾਰਤ ਨੇ ਤੀਜਾ ਗੋਲ ਕੀਤਾ। ਇਸ ਨਾਲ ਭਾਰਤ ਨੇ ਮੈਚ ਅਤੇ ਲੜੀ ‘ਤੇ ਜਿੱਤ ਹਾਸਲ ਕੀਤੀ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...