Breaking News
Home / Featured / ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ….
ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ....

ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ….

ਮੌਬ ਲਿੰਚਿੰਗ ‘ਤੇ ਸ਼ਿਵਸੈਨਾ ਪਾਰਟੀ ਦੇ ਪ੍ਰਧਾਨ ਉਧਵ ਠਾਕਰੇ ਨੇ ਭਾਜਪਾ ਦੇ ਖਿਲਾਫ਼ ਆਪਣੀ ਨਰਾਜ਼ਗੀ ਜਾਹਿਰ ਕੀਤੀ ਹੈ। ਉਧਵ ਠਾਕਰੇ ਨੇ ਮੌਬ ਲਿੰਚਿੰਗ ਦੇ ਨਾਲ ਨਾਲ ਗਊ ਰੱਖਿਆ ਦੇ ਨਾਂ ‘ਤੇ ਹੋ ਰਹੀ ਬੇਦੋਸ਼ ਲੋਕਾਂ ਦੀ ਹੱਤਿਆ ਉਤੇ ਵੀ ਭਾਜਪਾ ਦੀ ਨਿੰਦਾ ਕੀਤੀ ਹੈ।

ਦੱਸ ਦਈਏ ਕਿ ਸੰਸਦ ਵਿਚ ਸ਼ਿਵ ਸੈਨਾ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਵਿਚ ਹਿੱਸਾ ਨਹੀਂ ਲੈ ਗਿਆ ਸੀ। ਜਿਸ ਕਾਰਨ ਸ਼ਿਵ ਸੈਨਾ ਪਾਰਟੀ ਦੀ ਭਾਜਪਾ ਖਿਲਾਫ ਨਰਾਜ਼ਗੀ ਬੇਪਰਦ ਹੋਈ ਸੀ। ਹਿੰਦੂਤਤਵ ਦਾ ਡੰਕਾ ਵਜਾਉਣ ‘ਤੇ ਵੀ ਉਧਵ ਠਾਕਰੇ ਨੇ ਭਾਜਪਾ ਤੋਂ ਕਈ ਸਵਾਲ ਕੀਤੇ ਹਨ।

ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ....

ਸ਼ਿਵਸੈਨਾ ਦੇ ਮੁੱਖਪੱਤਰ ਸਾਮਨਾ ਵਿਚ ਛਪੇ ਇਕ ਇੰਟਰਵਿਊ ਵਿਚ ਉਧਵ ਨੇ ਕਿਹਾ ਕਿ ਭਾਜਪਾ ਆਪਣਾ ਮੁੱਖ ਏਜੰਡਾ ਛੱਡ ਕੇ ਹੋਰ ਰਾਹਾਂ ਤੇ ਤੁਰ ਪਈ ਹੈ। ਭਾਜਪਾ ਅਤੇ ਆਰਐਸਐਸ ਵੱਲੋਂ ਲੋਕਾਂ ਵਿਚ ਧਰਮ ਦੇ ਨਾਂ ਉਤੇ ਵੰਡੀਆਂ ਪਾ ਜਾ ਰਹੀਆਂ ਹਨ। ਬਾਲਾ ਸਾਬ੍ਹ ਠਾਕਰੇ ਨੇ ਸ਼ਿਵਾਜੀ ਮਹਾਰਾਜ ਦੇ ਸਿਧਾਤਾਂ ਵਾਲੇ ਹਿੰਦੂਤਵ ਦੀ ਸਥਾਪਨਾ ਕੀਤੀ ਸੀ ਪਰ ਭਾਜਪਾ ਨੇ ਪਿਛਲੇ ਚਾਰ ਸਾਲਾਂ ਵਿਚ ਇਸ ਨੂੰ ਹੋਰ ਹੀ ਰੂਪ ਦੇ ਦਿੱਤਾ ਹੈ।

ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ....

ਉਧਵ ਨੇ ਕਿਹਾ ਕਿ ਕਈ ਥਾਵਾਂ ਤੇ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਹਨ। ਦੇਸ਼ ਦੇ ਸੰਵਿਧਾਨ ਨੂੰ ਛਿਕੇ ਟੰਗ ਕੇ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੇਸ਼ ਦੋ ਹੋਰ ਮੁੱਦੇ ਔਰਤਾਂ ਦੀ ਸੁਰੱਖਿਆ, ਬੇਰੁਜ਼ਗਾਰੀ ਅਤੇ ਅੱਤਵਾਦ ਜਿਹੀਆਂ ਅਲਾਮਤਾਂ ਨੂੰ ਛੱਡ ਕੇ ਇਹ ਸਰਕਾਰ ਲੋਕਾਂ ਦੇ ਖਾਣ ਵਾਲੇ ਮੀਟ ‘ਤੇ ਨਜ਼ਰ ਰੱਖ ਰਹੀ ਹੈ।

ਉਧਵ ਠਾਕਰੇ ਨੇ ਦੱਸਿਆ ਭਾਜਪਾ ਅਤੇ ਆਰਐਸਐਸ ਨੂੰ ਝੂਠਾ, ਮੌਬ ਲਿੰਚਿੰਗ ‘ਤੇ ਦਿੱਤਾ ਵੱਡਾ ਬਿਆਨ....

ਭਾਜਪਾ ਦੇ ਆਗੂ ਅਮਿਤ ਸ਼ਾਹ ਨੇ ਵੀ ਸ਼ਿਵਸੈਨਾ ਦੇ ਅਵਿਸ਼ਵਾਸ ਪ੍ਰਸਤਾਵ ਵਿਚ ਹਿੱਸਾ ਲੈਣ ਉਤੇ ਆਪਣੀ ਨਰਾਜ਼ਗੀ ਜਤਾਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮਹਾਰਾਸ਼ਟਰਾ ਵਿਚ ਭਾਜਪਾ ਇਕੱਲੇ ਚੋਣਾਂ ਲੜਨ ਲਈ ਤਿਆਰ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...