Breaking News
Home / Featured / ਮਨਪ੍ਰੀਤ ਬਾਦਲ ਨੇ ਦਿੱਤੀ ਇਕਸਾਰ ਜੀ.ਐਸ.ਟੀ ‘ਚੋਂ ਬਾਹਰ ਹੋਣ ਦੀ ਧਮਕੀ
ਮਨਪ੍ਰੀਤ ਬਾਦਲ ਨੇ ਦਿੱਤੀ ਇਕਸਾਰ ਜੀ.ਐਸ.ਟੀ ‘ਚੋਂ ਬਾਹਰ ਹੋਣ ਦੀ ਧਮਕੀ

ਮਨਪ੍ਰੀਤ ਬਾਦਲ ਨੇ ਦਿੱਤੀ ਇਕਸਾਰ ਜੀ.ਐਸ.ਟੀ ‘ਚੋਂ ਬਾਹਰ ਹੋਣ ਦੀ ਧਮਕੀ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਗੁਡਜ਼ ਐਂਡ ਸਰਵਿਸਜ਼ ਟੈਕਸ (ਜੀ.ਐਸ.ਟੀ) ਪ੍ਰਣਾਲੀ ਉਤੇ ਹੁਣ ਤਕ ਸਭ ਤੋਂ ਵੱਡਾ ਹਮਲਾ ਕਰਦਿਆਂ ਜੀ.ਐਸ.ਟੀ ਕੌਂਸਲ ਨੂੰ ਚੇਤਾਵਨੀ ਦਿੱਤੀ ਹੈ ਕਿ ਸੂਬੇ ਦੀ ਆਮਦਨ ਵਿਚ ਚਿੰਤਾਜਨਕ ਕਮੀ ਆਈ ਹੈ, ਇਸ ਲਈ ਹੁਣ ਪੰਜਾਬ, ਇਕਸਾਰ ਜੀ.ਐਸ.ਟੀ ਦਰ ਪ੍ਰਣਾਲੀ ‘ਚੋਂ ਬਾਹਰ ਵੀ ਹੋ ਸਕਦਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਮਦਨ ਘੱਟਣ ਦੇ ਮਾਮਲੇ ਨੂੰ ਲੈ ਕੇ ਦੇਸ਼ ਦੇ ਸਾਰੇ ਵਿੱਤ ਮੰਤਰੀਆਂ ‘ਚੋਂ ਸਭ ਤੋਂ ਵੱਧ ਫਿਕਰਮੰਦ ਮੈਂ ਹੀ ਹਾਂ। ਜੀ.ਐਸ.ਟੀ ਲਾਗੂ ਹੋਣ ਤੋਂ ਪੰਜਾਬ ਦਾ ਆਮਦਨ ਪਾੜਾ ਇੰਨਾ ਵੱਧ ਗਿਆ ਹੈ ਕਿ ਸਿਰਫ ਇਕ ਸੂਬੇ ਨੂੰ ਪੰਜਾਬ ਤੋਂ ਵੱਧ ਨੁਕਸਾਨ ਹੋਇਆ ਹੈ ਬਾਕੀ ਸਭ ਨੂੰ ਘੱਟ।

ਮਨਪ੍ਰੀਤ ਬਾਦਲ ਨੇ ਦਿੱਤੀ ਇਕਸਾਰ ਜੀ.ਐਸ.ਟੀ ‘ਚੋਂ ਬਾਹਰ ਹੋਣ ਦੀ ਧਮਕੀ

ਜਾਣਕਾਰੀ ਦਿੰਦਿਆ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਅਗਸਤ 2017 ਤੋਂ ਲੈ ਕੇ ਜੂਨ 2018 ਦੌਰਾਨ ਪੰਜਾਬ ਦੀ ਆਮਦਨ ਵਿਚ ਔਸਤਨ 580 ਕਰੋੜ ਰੁਪਏ ਪ੍ਰਤੀ ਮਹੀਨਾ ਕਮੀ ਦਰਜ ਕੀਤੀ ਗਈ ਹੈ। ਸਾਲ 2018-19 ਲਈ ਭਾਵੇਂ 1786 ਕਰੋੜ ਰੁਪਏ ਦੀ ਨਵੀਂ ਆਮਦਨ ਹੋਣ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਅਸਲ ਕੁਲੈਕਸ਼ਨਾਂ ਹਾਲੇ ਵੀ ਸਿਰਫ 900 ਕਰੋੜ ਰੁਪਏ ਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ 1000 ਕਰੋੜ ਰੁਪਏ ਨੂੰ ਵੀ ਛੋਹ ਲਈਏ ਤਾਂ ਵੀ ਮੈਨੂੰ 10,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਮਨਪ੍ਰੀਤ ਬਾਦਲ ਨੇ ਦਿੱਤੀ ਇਕਸਾਰ ਜੀ.ਐਸ.ਟੀ ‘ਚੋਂ ਬਾਹਰ ਹੋਣ ਦੀ ਧਮਕੀ

ਸਾਨੂੰ ਆਸ ਸੀ ਕਿ ਜੀ.ਐਸ.ਟੀ ਨਾਲ ਪੰਜਾਬ ਨੂੰ ਲਾਭ ਹੋਵੇਗਾ। ਪੰਜਾਬ ਕਿਉਂਕਿ ਅਨਾਜ ਪ੍ਰਧਾਨ ਸੂਬਾ ਹੈ ਅਤੇ ਅਨਾਜ ‘ਤੇ ਟੈਕਸ ਘਟਾ ਦਿੱਤੇ ਗਏ ਹਨ ਜਿਸ ਕਰਕੇ ਪੰਜਾਬ ਦੀ ਨੁਕਾਸਨ ਦਰ ਵੱਧ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਖਪਤ ਟੋਕਰੀ ਵੱਖਰੀ ਕਿਸਮ ਦੀ ਹੈ ,ਇਸ ਲਈ ਪੰਜਾਬ ਲਈ ਦਰਾਂ ਵੀ ਇਸ ਦੀ ਖਪਤ ਦੇ ਆਧਾਰ ਉਤੇ ਅਤੇ ਵਾਜਬ ਹੋਣੀਆਂ ਚਾਹੀਦੀਆਂ ਹਨ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...