Breaking News
Home / Featured / ਇੰਗਲੈਂਡ ਵਿੱਚ ਇਸ ਫ਼ੈਸਲੇ ਨਾਲ ਮਿਲਣਗੀਆਂ ਸਿੱਖਾਂ ਨੂੰ ਸਾਰੀਆਂ ਜਨਤਕ ਸੇਵਾਵਾਂ
ਇੰਗਲੈਂਡ ਵਿੱਚ ਇਸ ਫ਼ੈਸਲੇ ਨਾਲ ਮਿਲਣਗੀਆਂ ਸਿੱਖਾਂ ਨੂੰ ਸਾਰੀਆਂ ਜਨਤਕ ਸੇਵਾਵਾਂ

ਇੰਗਲੈਂਡ ਵਿੱਚ ਇਸ ਫ਼ੈਸਲੇ ਨਾਲ ਮਿਲਣਗੀਆਂ ਸਿੱਖਾਂ ਨੂੰ ਸਾਰੀਆਂ ਜਨਤਕ ਸੇਵਾਵਾਂ

ਲੰਦਨ: ਇਗਲੈਂਡ ਦੇਸ਼ ਦੇ ਬਜ਼ੁਰਗਾਂ ਨੇ ਭਾਰਤ ਉੱਤੇ ਬਹੁਤ ਸਾਲ ਰਾਜ ਕੀਤਾ ਅਤੇ ਭਾਰਤ ਉੱਤੇ ਆਪਣੇ ਰਾਜ ਸਮੇਂ ਭਾਰਤ ਵਾਸੀਆਂ ਤੇ ਬਹੁਤ ਜ਼ੁਲਮ ਵੀ ਕੀਤੇ ਪਰ ਹੁਣ ਬਰਤਾਨੀਆ ਸਰਕਾਰ ਨੇ ਇੰਗਲੈਂਡ ‘ਚ ਵੱਸਦੇ ਸਿੱਖ ਭਾਈਚਾਰੇ ਦੇ ਹੱਕ ਵਿੱਚ ਇਤਹਿਾਸਕ ਫੈਸਲਾ ਲਿਆ ਹੈ। ਜਿਸ ਮੁਤਾਬਕ ਸਾਲ 2021 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ਇਕ ਵੱਖਰੀ ਜਾਤੀ ਵਜੋਂ ਦਰਜ ਕੀਤਾ ਜਾਵੇਗਾ। ਇੰਗਲੈਂਡ ਵਿੱਚ ਇਸ ਸਮੇਂ ਸ਼ਿੱਖ ਸਿਰਫ਼ ਇਕ ਧਰਮ ਮੰਨਿਆ ਜਾਂਦਾ ਹੈ, ਜਾਤੀ ਜਾਂ ਨਸਲ ਨਹੀਂ।
ਇੰਗਲੈਂਡ ਵਿੱਚ ਇਸ ਫ਼ੈਸਲੇ ਨਾਲ ਮਿਲਣਗੀਆਂ ਸਿੱਖਾਂ ਨੂੰ ਸਾਰੀਆਂ ਜਨਤਕ ਸੇਵਾਵਾਂ
ਦੱਸ ਦੇਈਏ ਕਿ ਪਿਛਲੇ ਸਾਲ ਇੰਗਲੈਂਡ ਦੇ 100 ਐਮ.ਪੀਜ਼ ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਵੀ ਸਨ ਉਨ੍ਹਾਂ ਨੇ ਅਥਾਰਟੀ ਨੂੰ ਕਿਹਾ ਸੀ ਕਿ ਸਾਲ 2021 ਦੀ ਜਨਗਣਨਾ ਸਮੇਂ ਸਿੱਖਾਂ ਲਈ ਇਕ ਵੱਖਰੀ ਜਾਤੀ ਦਾ ਕਾਲਮ ਬਣਾਇਆ ਜਾਵੇ। ਜ਼ਿਕਰੇਖਾਸ ਹੈ ਕਿ ਇਸ ਫੈਸਲੇ ਦੇ ਲਾਗੂ ਹੋਣ ਬਾਅਦ ਸਿੱਖਾਂ ਨੂੰ ਇਸ ਦੇਸ਼ ਦੀਆਂ ਸਾਰੀਆਂ ਜਨਤਕ ਸੇਵਾਵਾਂ ਆਸਾਨੀ ਨਾਲ ਉਪਲਬੱਧ ਹੋ ਸਕਣਗੀਆਂ।

About Time TV

Check Also

ਵਾਤਾਵਰਣ ਬਚਾਉਣ ਲਈ ਵਾਕਾਥੌਨ ‘ਚ ਦੌੜੇ ਖੇਤੀ ਇੰਜਨੀਅਰ

ਲੁਧਿਆਣਾ, 15 ਅਕਤੂਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ...

Leave a Reply

Your email address will not be published. Required fields are marked *