Breaking News
Home / Business / ਭਾਰਤ ‘ਚ ਹੁਣ ਸਮਾਰਟਫੋਨ 6499 ਰੁਪਏ ‘ਚ
ਭਾਰਤ 'ਚ ਹੁਣ ਸਮਾਰਟਫੋਨ 6499 ਰੁਪਏ 'ਚ

ਭਾਰਤ ‘ਚ ਹੁਣ ਸਮਾਰਟਫੋਨ 6499 ਰੁਪਏ ‘ਚ

ਭਾਰਤ ‘ਚ ਲਾਂਚ ਹੋਇਆ ਨਵਾਂ ਸਮਾਰਟਫੋਨ ਕੰਪਨੀ ਆਈ.ਵੂਮੀ ਨੇ ਹਾਲ ਹੀ ‘ਚ ਆਈਵੂਮੀ ਲਾਈਟ ਨਾਂ ਨਾਲ ਡਿਊਲ ਕੈਮਰਾ ਵਾਲਾ ਨਵਾਂ ਸਮਾਰਟਫੋਨ ਭਾਰਤ ‘ਚ ਲਾਂਚ ਕੀਤਾ ਹੈ। ਹੁਣ ਕੰਪਨੀ ਨੇ ਇਨ ਸਮਾਰਟਫੋਨ ਦੇ ਇਕ ਨਵੇਂ ਕਲਰ ਵੇਰੀਐਂਟ ਆਪਸ਼ਨ ਨੂੰ ਨੈਪਚਿਊਨ ਬਲੂ ਦੇ ਨਾਲ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 6499 ਰੁਪਏ ਹੈ ਤੇ ਇਹ ਸਮਾਰਟਫੋਨ ਐਕਸਕਲੂਜ਼ਿਵ ਰੂਪ ਨਾਲ ਅੱਜ ਤੋਂ ਫਲਿੱਪਕਾਰਟ ‘ਤੇ ਵਿਕਰੀ ਲਈ ਉਪਲੱਬਧ ਹੈ। ਇਸ ਨਵੇਂ ਕਲਰ ਵੇਰੀਐਂਟ ਦੇ ਲਾਂਚ ਤੋਂ ਬਾਅਦ ਗਾਹਕ ਆਈਵੂਮੀ ਲਾਈਟ ਨੂੰ ਨੈਪਚਿਊਨ ਬਲੂ, ਮਰਕਿਉਰੀ ਬਲੈਕ, ਸੳਟੁਰਨ ਗੋਲਡ ਤੇ ਮਾਰਸ ਰੈੱਡ ਆਪਸ਼ਨਸ ਦੇ ਨਾਲ ਖਰੀਦ ਸਕਣਗੇ।

ਭਾਰਤ 'ਚ ਹੁਣ ਸਮਾਰਟਫੋਨ 6499 ਰੁਪਏ 'ਚ

ਇਸ ਸਮਾਰਟਫੋਨ ‘ਚ 5.45 ਇੰਚ ਦੀ ਪਲਸ ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1440*720 ਪਿਕਸਲਸ ਹੈ ਤੇ ਇਸ ਦਾ ਅਸਪੈਕਟ ਰੇਸ਼ਿਓ 18:9 ਹੈ। ਆਈਵੂਮੀ ਦੀ ਤਰ੍ਹਾਂ ਲਾਈਟ ‘ਚ ਵੀ 1.5ਘ੍ਹਜ਼ ਕਵਾਡ-ਕੋਰ ਮੀਡੀਆਟੈੱਕ 6739 ਪ੍ਰੋਸੈਸਰ ਹੈ। ਹਾਲਾਂਕਿ ਇਸ ਨਵੇਂ ਡਿਵਾਈਸ ‘ਚ ਰੈਮ ਅਤੇ 16ਘਭ ਇੰਟਰਨਲ ਸਟੋਰੇਜ ਦੀ ਸਹੂਲਤ ਮਿਲੇਗੀ, ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ ਕਾਰਡ ਨਾਲ 128ਘਭ ਤੱਕ ਵਧਾ ਸਕਦੇ ਹੋ।ਇਸ ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ‘ਚ ਇਕ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ ਤੇ ਦੂਜਾ 2 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਹੈ। ਇਸ ਦਾ ਰੀਅਰ ਕੈਮਰਾ 84੍ਰ ਮੋਡ, ਪੈਨਾਰਮਾ, ਸਾਫਟ ਫਲੈਸ਼, ਆਟੋਫੋਕਸ, ਵਾਈਡ ਐਂਗਲ ਆਦਿ ਫੀਚਰਸ ਦੇ ਨਾਲ ਹੈ।

ਭਾਰਤ 'ਚ ਹੁਣ ਸਮਾਰਟਫੋਨ 6499 ਰੁਪਏ 'ਚ

ਉਥੇ ਹੀ ਸੈਲਫੀਤੇ ਤੇ ਵੀਡੀਓ ਕਾਲੰਿਗ ਲਈ ਇਸ ‘ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਸ ‘ਚ ਕਿ ਫਿਕਸਡ ਫੋਕਸ, ਬਿਊਟੀ ਮੋਡ ਤੇ ਮੋਨੋ ਮੋਡ ਆਦਿ ਦੀ ਸਹੂਲਤ ਦਿੱਤੀ ਗਈ ਹੈ। ਇਸ ਸਮਾਰਟਫੋਨ ‘ਚ ਫੋਨ ਨੂੰ ਅਨਲਾਕ ਕਰਨ ਲਈ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਇਸ ‘ਚ 4000ਮਅਹ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਤੇ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ‘ਤੇ ਆਧਾਰਿਤ ਹੈ।ਇਸ ‘ਚ ਐਕਸੇਲਰੋਮੀਟਰ, ਲਾਈਟ ਸੈਂਸਰ ਅਤੇ ਪ੍ਰੋਕਸੀਮਿਟੀ ਸੈਂਸਰ ਦਿੱਤੇ ਗਏ ਹਨ। ਇਸ ਡਿਵਾਈਸ ਦਾ ਭਾਰ 172 ਗਰਾਮ ਹੈ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...