Breaking News
Home / Featured / Crime / ਮੰਦਿਰ ‘ਚ ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਦੀ 12 ਸਾਲਾ ਬੱਚੀ ਗਰਭਵਤੀ
ਮੰਦਿਰ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਦੀ 12 ਸਾਲਾ ਬੱਚੀ ਗਰਭਵਤੀ

ਮੰਦਿਰ ‘ਚ ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਦੀ 12 ਸਾਲਾ ਬੱਚੀ ਗਰਭਵਤੀ

ਪਟਿਆਲਾ: ਪਟਿਆਲੇ ਦੇ ਮਾਤਾ ਕੌਸ਼ੱਲਆਿ ਹਸਪਤਾਲ ਵਿੱਚ ਇੱਕ ਔਰਤ ਆਪਣੀ 12 ਸਾਲਾ ਬੱਚੀ ਨਾਲ ਪਹੁੰਚੀ ਜਿਸਨੇ ਡਾਕਟਰਾਂ ਨੂੰ ਦੱਸਿਆ ਕਿ ਉਸਦੀ ਬੱਚੀ ਦੇ ਪੇਟ ਵਿੱਚ ਦਰਦ ਹੈ ਪਰ ਪੇਟ ਦਰਦ ਦਾ ਇਲਾਜ ਕਰਨ ਤੋਂ ਬਾਅਦ ਵੀ ਬੱਚੀ ਨੂੰ ਕੋਈ ਫਰਕ ਨਾ ਪੈਣ ਤੇ ਯੂਰਨਿ ਟੈਸਟ ਕਰਵਾਇਆ ਗਿਆ। ਇਸ ਤੋਂ ਬਾਅਦ ਬੱਚੀ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ। ਬਾਅਦ ‘ਚ ਅਲਟਰਾਸਾਊਂਡ ਕਰਕੇ ਇਸ ਦੀ ਪੁਸ਼ਟੀ ਕੀਤੀ ਗਈ ਕਿ 12 ਸਾਲਾ ਬੱਚੀ ਦੋ ਮਹੀਨੇ ਦੀ ਗਰਭਵਤੀ ਹੈ ।
ਮੰਦਿਰ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਦੀ 12 ਸਾਲਾ ਬੱਚੀ ਗਰਭਵਤੀ
ਦੱਸ ਦੇਈਏ ਕਿ ਯੂਰਿਨ ਟੈਸਟ ਤੇ ਅਲਟਰਾਸਾਊਂਡ ਤੋਂ ਪੁਸ਼ਟੀ ਹੋਣ ਮਗਰੋਂ ਮੈਡੀਕਲ ਸੁਪਰਡੈਂਟ ਰੇਨੂ ਅਗਰਵਾਲ ਨੇ ਇਸ ਦੀ ਜਾਣਕਾਰੀ ਚਾਈਲਡ ਵੈਲਫੇਅਰ ਵਿਭਾਗ ਤੇ ਪੁਲਸਿ ਨੂੰ ਦਿੱਤੀ। ਚਾਇਲਡ ਵੈਲਫੇਅਰ ਅਧਕਿਾਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਆਿਂ ਬੱਚੀ ਨੂੰ ਰਾਜੰਿਦਰਾ ਹਸਪਤਾਲ ਦਾਖਿਲ ਕਰਵਾ ਦਿੱਤਾ।
ਪਰ ਪੁਲਿਸ ਨੂੰ ਬੱਚੀ ਦੇ ਮਾਤਾ ਪਿਤਾ ਨੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ
ਮੰਦਿਰ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਦੀ 12 ਸਾਲਾ ਬੱਚੀ ਗਰਭਵਤੀ
ਜ਼ਿਕਰਯੋਗ ਹੈ ਕਿ ਬੱਚੀ ਦੇ ਮਾਤਾ ਪਿਤਾ ਕੋਲ ਘਰ ਦਾ ਕੋਈ ਐਡਰੈਸ ਪਰੂਫ ਨਹੀਂ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਸਿਰਫ਼ ਇਹ ਹੀ ਪਤਾ ਲੱਗ ਸਕਿਆ ਹੈ ਕਿ ਬੱਚੀ ਦੀ ਮਾਂ ਮੰਦਿਰ ‘ਚ ਸਫਾਈ ਦਾ ਕੰਮ ਕਰਦੀ ਹੈ ਤੇ ਪਿਤਾ ਮਜ਼ਦੁਰੀ ਦਾ ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *