Breaking News
Home / Featured / ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼
ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼

ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼

ਰੋਪੜ ਵਿਖੇ ਸਰਹਿੰਦ ਨਹਿਰ ਦੇ ਪੁਲ ਤੋਂ ਇਕ ਵਿਅਕਤੀ ਦੀ ਸ਼ੱਕੀ ਹਾਲਤਾਂ ਵਿਚ ਲਟਕਦੀ ਹੋਈ ਲਾਸ਼ ਮਿਲੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਆਤਮ ਹੱਤਿਆ ਹੈ ਜਾਂ ਫਿਰ ਕੋਈ ਹੋਰ ਸਾਜਿਸ਼। ਜਦੋਂ ਤੜਕੇ ਸਵੇਰੇ ਲੋਕ ਪੁਲ ‘ਤੇ ਸੈਰ ਕਰਨ ਆਏ ਤਾਂ ਉਹਨਾਂ ਨੇ ਲਾਸ਼ ਨੂੰ ਦੇਖਿਆ।

ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼

 

ਲੋਕਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੂੰ ਪੁਲ ਤੋਂ ਮ੍ਰਿਤਕ ਦਾ ਇਕ ਬੈਗ ਬਰਾਮਦ ਹੋਇਆ ਹੈ। ਬੈਗ ‘ਚੋਂ ਮਿਲੇ ਦਸਤਾਵੇਜ਼ਾਂ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਦੇਵ ਕੁਮਾਰ ਪੁੱਤਰ ਬਿਮਲ ਭਗਤ, ਮੋਹਾਲੀ ਦੇ ਨਿਵਾਸੀ ਨਾਲ ਹੋਈ ਹੈ।

 

ਬੈਗ ਸਰਟਿਫਿਕੇਟਾਂ ਅਤੇ ਫਾਇਲਾਂ ਨਾਲ ਭਰਿਆ ਪਿਆ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ  ਮ੍ਰਿਤਕ ਨੌਕਰੀ ਦੀ ਤਲਾਸ਼ ਵਿਚ ਸੀ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...