Breaking News
Home / Featured / ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।
ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।

ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।

ਗੁਰਦਾਸਪੁਰ 25 ਜੁਲਾਈ 2018 – ਹਫ਼ਤਾ ਕੁ ਪਹਿਲਾਂ ਇਕ ਛੋਟੀ ਬੱਚੀ ਡਾਂਸ ਕਲਾਸ ਲੈਂਦੇ ਸਮੇਂ ਘਰ ਦੀ ਛੱਤ ‘ਤੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਈ ਸੀ ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ ਸੀ ਪਰ ਬਿਜਲੀ ਮਹਿਕਮਾ ਇਸ ਘਟਨਾ ਤੋਂ ਬਾਅਦ ਵੀ ਸੁੱਤਾ ਰਿਹਾ ਕਿਉਂਕਿ ਗੁਰਦਾਸਪੁਰ ਦੇ ਪਿੰਡ ਅਕਰਪੁਰਾ ਦੇ ਇੱਕ ਪਰਿਵਾਰ ਵੱਲੋਂ ਵਾਰ ਵਾਰ ਬਿਜਲੀ ਦੀਆਂ ਤਾਰਾਂ ਦੀ ਸ਼ਿਕਾਇਤ ਕੀਤੀ ਗਈ ਪਰ ਬਿਜਲੀ ਮਹਿਕਮੇ ਨੇ ਕੋਈ ਕਰਵਾਈ ਨਹੀਂ ਕੀਤੀ ।

ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।
ਨਤੀਜਾ ਇਹ ਹੋਇਆ ਹੈ ਕਿ ਗੁਰਦਾਸਪੁਰ ਦੇ ਪਿੰਡ ਅਕਰਪੁਰਾ ਵਿਚ 24 ਸਾਲਾ ਗੱਭਰੂ ਦੀ ਹਾਈ ਵੋਲਟੇਜ ਤਾਰਾਂ ਦੀ ਚਪੇਟ ‘ਚ ਆਉਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਮਹਿਕਮੇ ਦੀ ਗਲਤੀ ਕਾਰਨ ਅੱਜ ਉਨ੍ਹਾਂ ਨੂੰ ਆਪਣਾ ਗੱਭਰੂ ਪੁੱਤ ਗਵਾਉਣਾ ਪਿਆ ਹੈ।

ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।
ਇਹ ਹਾਦਸਾ ਪਹਿਲਾ ਅਜਿਹਾ ਹਾਦਸਾ ਨਹੀਂ ਹੈ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਕਾਰਨ ਕਿਸੇ ਦੀ ਜਾਨ ਗਈ ਹੋਵੇ। ਇਹੋ ਜਿਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਪਰ ਬਿਜਲੀ ਮਹਿਕਮਾ ਵੀ ਪੰਜਾਬ ਦੇ ਬਾਕੀ ਮਹਿਕਮਿਆਂ ਵਾਂਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *