Breaking News
Home / Featured / Crime / ਵਿਰਾਟ ਕੋਹਲੀ ਦਾ ਮੋਮ ਦਾ ਪੁਤਲਾ ਰਾਜਧਾਨੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ ‘ਚ..
ਮੁੱਦਿਆਂ

ਵਿਰਾਟ ਕੋਹਲੀ ਦਾ ਮੋਮ ਦਾ ਪੁਤਲਾ ਰਾਜਧਾਨੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ ‘ਚ..

ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕੋਈ ਵੀ ਆਪਣੇ ਫੈਨਜ਼ ਨਾਲ ਜਦੋਂ ਚਾਹੇ ਜੁੜ ਸਕਦਾ ਹੈ ਤੇ ਜਦੋ ਚਾਹੇ ਉਹਨਾਂ ਨਾਲ ਗੱਲਬਾਤ ਕਰ ਸਕਦਾ ਹੈ। ਉੱਥੇ ਹੀ ਫੈਨਜ਼ ਆਪਣੇ ਮਨਪਸੰਦ ਸਿਤਾਰੇ ਨੂੰ ਦੇਖ ਬੇਕਾਬੂ ਹੋ ਜਾਂਦੇ ਹਨ। ਉਹਨਾਂ ਦੇ ਆਟੋਗ੍ਰਾਫ ਲੈਣ ਲਈ ਉਹ ਹਰ ਮੁਮਕਿਨ ਕੋਸ਼ਿਸ਼ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਪਤਾ ਨਹੀਂ ਕਿਉਂ ਫੇਮ ਮਿਲਣ ਦੇ ਬਾਅਦ ਵਿਅਕਤੀ ਬਦਲ ਜਾਂਦਾ ਹੈ ਅਤੇ ਦੂਜੇ ਲੋਕਾਂ ਨੂੰ ਇਗਨੋਰ ਕਰਨ ਲੱਗਦਾ ਹੈ। ਕਈ ਵਾਰ ਬਾਲੀਵੁਡ ਸਿਤਾਰੇ ਜਾਂ ਫਿਰ ਕ੍ਰਿਕੇਟਰਜ਼ ਨੂੰ ਵੀ ਉਨ੍ਹਾਂ ਦੇ ਫੈਨਜ਼ ਨੂੰ ਇਗਨੋਰ ਕਰਦੇ ਹੋਏ ਵੇਖਿਆ ਗਿਆ ਹੈ।

ਉੱਥੇ ਹੀ ਇੱਕ ਅਜਿਹਾ ਖਿਡਾਰੀ ਵੀ ਹੈ ਜੋ ਆਪਣੇ ਫੈਨਜ਼ ਨੂੰ ਕਦੇ ਨਾਰਾਜ਼ ਨਹੀਂ ਕਰਦਾ। ਦੱਸ ਦੇਈਏ ਕਿ ਅਸੀਂ ਤੁਹਾਨੂੰ ਉਸ ਖਿਡਾਰੀ ਬਾਰੇ ਦੱਸ ਰਹੇ ਹਾਂ ਜੋ ਫੈਨਜ਼ ਦੇ ਨਾਲ ਸੈਲਫੀ ਤਾਂ ਲੈਂਦਾ ਹੀ ਹੈ ਅਤੇ ਇਸਦੇ ਨਾਲ ਹੀ ਆਟੋਗਰਾਫ ਦੇਣ ਲਈ ਵੀ ਰੁਕ ਜਾਂਦਾ ਹੈ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਵਿਰਾਟ ਕੋਹਲੀ ਦੀ ਜੋ ਇੰਗਲੈਂਡ ਵਿੱਚ ਮੌਜੂਦ ਭਾਰਤੀ ਫੈਨਜ਼ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਰਾਟ ਆਟੋਗਰਾਫ ਦੇਣ ਜਾਂ ਸੇਲਫੀ ਲੈਣ ਲਈ ਫੈਂਸ ਨਾਲ ਰੂਬਰੂ ਹੋਏ ਹੋਣ , ਇਸਦੇ ਪਹਿਲਾਂ ਵੀ ਕਈ ਵਾਰ ਵਿਰਾਟ ਦਾ ਪਿਆਰ ਜਨਤਾ ਦੇ ਪ੍ਰਤੀ ਵੇਖਿਆ ਗਿਆ ਹੈ।

ਵਿਰਾਟ ਕੋਹਲੀ ਦਾ ਮੋਮ ਦਾ ਪੁਤਲਾ ਰਾਜਧਾਨੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ 'ਚ..

ਸੋਸ਼ਲ ਮੀਡੀਆ ਉੱਤੇ ਵਿਰਾਟ ਦਾ ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਵਿਰਾਟ ਦੀ ਤਾਰੀਫ ਕਰ ਰਹੇ ਹਨ। ਉੱਥੇ ਹੀ ਅਨੁਸ਼ਕਾ ਵੀ ਵਿਰਾਟ ਨਾਲ ਆਪਣੇ ਫੈਨਜ਼ ਨੂੰ ਆਟੋਗਰਾਫ ਦੇਣ ਲਈ ਜ਼ਰੂਰ ਰੁਕਦੀ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਦਾ ਮੋਮ ਦਾ ਪੁਤਲਾ ਰਾਜਧਾਨੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ ‘ਚ ਸਥਾਪਿਤ ਕਰ ਦਿੱਤਾ ਗਿਆ ਹੈ। ਲਿਓਨ ਮੇਸੀ, ਕਪਿਲ ਦੇਵ ਅਤੇ ਓਸੇਨ ਬੋਲਟ ਦੇ ਪੁਤਲੇ ਪਹਿਲਾਂ ਹੀ ਇਸ ਮਿਊਜੀਅਮ ‘ਚ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਸੰਬੰਧੀ ਵਿਰਾਟ ਕੋਹਲੀ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਉਹ ਇਸ ਪੁਤਲੇ ਨੂੰ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸ਼ਾ ਕਰਦੇ ਹਨ। ਇਸ ਲਈ ਵਿਰਾਟ ਨੇ ਮੈਡਮ ਤੁਸਾਦ ਦਾ ਧੰਨਵਾਦ ਵੀ ਕੀਤਾ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...