Breaking News
Home / Business / ਐਸਬੀਆਈ ਉਪਭੋਗਤਾਵਾਂ ਨੂੰ ਮਿਲੇਗਾ ਐਫਡੀ ‘ਤੇ ਜ਼ਿਆਦਾ ਵਿਆਜ, ਨਵੀਂ ਦਰਾਂ ਲਾਗੂ
ਐਸਬੀਆਈ ਉਪਭੋਗਤਾਵਾਂ ਨੂੰ ਮਿਲੇਗਾ ਐਫਡੀ 'ਤੇ ਜ਼ਿਆਦਾ ਵਿਆਜ, ਨਵੀਂ ਦਰਾਂ ਲਾਗੂ

ਐਸਬੀਆਈ ਉਪਭੋਗਤਾਵਾਂ ਨੂੰ ਮਿਲੇਗਾ ਐਫਡੀ ‘ਤੇ ਜ਼ਿਆਦਾ ਵਿਆਜ, ਨਵੀਂ ਦਰਾਂ ਲਾਗੂ

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰਾਂ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਨਵੀਂ ਦਰਾਂ 30 ਜੁਲਾਈ, 2018 ਤੋਂ ਲਾਗੂ ਹੋ ਗਈਆਂ ਹਨ। ਐਸਬੀਆਈ ਨੇ ਹਰ ਸਮੇਂ, ਹਰ ਰਾਸ਼ੀ, ਜਨਰਲ  ਅਤੇ ਸਿਨੀਅਰ ਨਾਗਰਿਕਾਂ ਲਈ ਵਿਆਜ ਦਰਾਂ ਵਿੱਚ ਸੋਧਾਂ ਕੀਤੀਆਂ ਹਨ। ਇੱਕ ਕਰੋੜ ਰੁਪਏ ਤੋਂ ਘਟ ਫਿਕਸਡ ਡਿਪਾਜ਼ਿਟ ਲਈ ਵਿਆਜ ਦਰਾਂ ਵਿੱਚ 5 ਤੋਂ 10 ਬੇਸਿਸ ਪੁਆਂਇੰਟ ਵਾਧਾ ਕੀਤਾ ਹੈ। ਜਿਸ ਦਾ ਕਾਰਜਕਾਲ ਇੱਕ ਸਾਲ ਤੋਂ 10 ਸਾਲ ਤੱਕ ਦਾ ਹੈ। ਤੇ ਇਸ ਦੇ ਨਾਲ ਹੀ 0.01 ਫ਼ੀਸਦੀ ਦੇ ਬਰਾਬਰ ਹੁੰਦਾ ਹੈ।
ਐਸਬੀਆਈ ਉਪਭੋਗਤਾਵਾਂ ਨੂੰ ਮਿਲੇਗਾ ਐਫਡੀ 'ਤੇ ਜ਼ਿਆਦਾ ਵਿਆਜ, ਨਵੀਂ ਦਰਾਂ ਲਾਗੂ
ਜ਼ਿਕਰਯੋਗ ਹੈ ਕਿ ਐਸਬੀਆਈ ਦੇ ਰੈਕਰਿੰਗ ਡਿਪਾਜ਼ਿਟ ਜਾਂ ਆਰਡੀ ਦੀ ਵਿਆਜ ਦਰ ਫਿਕਸਡ ਡਿਪਾਜ਼ਿਟ (ਐਫਡੀ) ਦੇ ਬਰਾਬਰ ਹੀ ਹੈ। ਇਸ ਲਈ ਐਸਬੀਆਈ ਦੇ ਰੈਕਰਿੰਗ ਡਿਪਾਜ਼ਿਟ ਰੇਟ ਵਿੱਚ ਵੀ 30 ਜੁਲਾਈ 2018 ਤੋਂ ਸੋਧ ਹੋ ਗਿਆ ਹੈ। ਇਸ ਤੋ ਪਹਿਲਾਂ ਐਸਬੀਆਈ ਨੇ 28 ਮਈ, 2018 ਨੂੰ ਵਿਆਜ ਦਰਾਂ ਵਿੱਚ ਸੋਧਾਂ ਕੀਤੀਆਂ ਸਨ। ਇੱਕ ਸਾਲ ਤੋਂ ਜ਼ਿਆਦਾ ਅਤੇ ਦੋ ਸਾਲ ਤੋਂ ਘਟ ਲਈ ਵਿਆਜ ਦਰ ਨੂੰ 6,65 ਫ਼ੀਸਦ ਤੋਂ ਵਧਾ ਕੇ 6.70 ਫ਼ੀਸਦ ਕਰ ਦਿੱਤਾ ਸੀ । ਇਸ ਤਰ੍ਹਾਂ ਸੀਨੀਅਰ ਨਾਗਰਿਕਾਂ ਲਈ ਇਸ ਦਰ ਨੂੰ 7.15 ਫ਼ੀਸਦ ਤੋਂ ਵਧਾ ਕੇ 7.20 ਫ਼ੀਸਦ ਕਰ ਦਿੱਤਾ ਗਿਆ ਹੈ।
ਐਸਬੀਆਈ ਉਪਭੋਗਤਾਵਾਂ ਨੂੰ ਮਿਲੇਗਾ ਐਫਡੀ 'ਤੇ ਜ਼ਿਆਦਾ ਵਿਆਜ, ਨਵੀਂ ਦਰਾਂ ਲਾਗੂ
ਇਸ ਤਰ੍ਹਾਂ ਦੋ ਸਾਲ ਤੋਂ ਜ਼ਿਆਦਾ ਅਤੇ ਤਿੰਨ ਸਾਲ ਤੋਂ ਘਟ ਲਈ 6.56 ਫ਼ੀਸਦ ਤੋਂ ਵਧਾ ਕੇ 6.75 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਲਈ 7.15 ਫ਼ੀਸਦ ਤੋਂ 7.15 ਫ਼ੀਸਦ ਕਰ ਦਿੱਤਾ ਗਿਆ ਹੈ। ਤਿੰਨ ਸਾਲ ਤੋਂ ਜ਼ਿਆਦਾ ਅਤੇ ਪੰਜ ਸਾਲ ਤੋਂ ਘਟ ਲਈ ਵਿਆਜ ਦਰ ਨੂੰ 6,70 ਫ਼ੀਸਦ ਤੋਂ ਵਧਾ ਕੇ 6.80 ਫ਼ੀਸਦ ਅਤੇ ਸੀਨੀਅਰ ਨਾਗਰਿਕਾਂ ਲਈ 7.20 ਫੀਸਦ ਤੋਂ ਵਧਾ ਕੇ 7.30 ਫ਼ੀਸਦ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜ ਸਾਲ ਤੋਂ 10 ਸਾਲ ਤੱਕ ਦੇ ਲਈ ਇਸ ਦਰ ਨੂੰ 6.75 ਫੀਸਦ ਤੋਂ ਵਧਾ ਕੇ 6.85 ਫੀਸਦ ਅਤੇ ਸੀਨੀਅਰ ਨਾਗਰਿਕਾਂ ਲਈ 7.25 ਫੀ਼ਸਦ ਤੋਂ ਵਧਾ ਕੇ 7.35 ਕਰ ਦਿੱਤਾ ਹੈ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...