Home / national / ਪੰਜਾਬ ‘ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 
ਪੰਜਾਬ 'ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਪੰਜਾਬ ‘ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਆਮ ਆਦਮੀ ਪਾਰਟੀ ਵਿੱਚ ਰੇੜਕਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਆਪ ਨੇਤਾ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਆਪ ਦੇ ਕੌਮੀ ਅਗਵਾਈ ਵਾਲੇ ਨੇਤਾ ਹੋਰ ਵੀ ਸਖ਼ਤ ਹੋ ਗਏ ਹਨ। ਅਰਵਿੰਦ ਕੇਜਰੀਵਾਲ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਵਿਰੋਧੀ ਧਿਰ ਦਾ ਨੇਤਾ ਨਹੀਂ ਬਦਲਿਆ ਜਾਵੇਗਾ। ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਅਹੁਦੇ ਤੋਂ ਹਟਾਇਆ ਨਹੀਂ ਜਾਵੇਗਾ। ਦੂਜੇ ਪਾਸੇ ਖਹਿਰਾ ਦੇ ਸਮਰਥਕ ਵਿਧਾਇਕ ਵੀ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਵਿੱਚ ਹਨ।

ਪੰਜਾਬ 'ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਪਾਰਟੀ ਦੇ 20 ਵਿੱਚੋਂ ਹੁਣ ਵੀ 13 ਵਿਧਾਇਕ ਹਨ। ਪਾਰਟੀ ਦੇ ਨਾਰਾਜ਼ ਵਿਧਾਇਕਾਂ ਨੇ 2 ਅਗਸਤ ਨੂੰ ਕਨਵੈਨਸ਼ਨ ਬੁਲਾਈ ਹੈ। ਵਿਧਾਇਕ ਕੰਵਰ ਸੰਧੂ ਨੇ ਕਿਹਾ ਹੈ ਕਿ ਦਿੱਲੀ ਤੋਂ ਪਾਰਟੀ ਆਪਣੇ ਹਿਸਾਬ ਨਾਲ ਪੰਜਾਬ ਵਿੱਚ ‘ਆਪ’ ਨੂੰ ਚਲਾਉਣਾ ਚਾਹੁੰਦੀ ਹੈ ਪਰ ਅਸੀਂ ਉਨ੍ਹਾਂ ਨੂੰ ਦਸ ਦਿੱਤਾ ਹੈ ਕਿ ਪੰਜਾਬ ਵਿੱਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ। ਵਿਧਾਇਕ ਨੇ ਪਾਰਟੀ ਵਿੱਚ ਵਧ ਰਹੇ ਵਿਵਾਦ ਨੂੰ ਲੈ ਕੇ ਕਿਹਾ  ਹੈ ਕਿ ਸਹੀ ਗਲਾਂ ਪਾਰਟੀ ਤੱਕ ਨਹੀਂ ਪਹੁੰਚ ਰਹੀਆਂ। ਸਿਸੋਦੀਆ ਨੇ 2 ਤਰੀਕ ਦੀ ਹੋਣ ਵਾਲੀ ਕਨਵੈਨਸ਼ਨ ਨੂੰ ਰੱਦ ਕਰਨ ਲਈ ਕਿਹਾ ਹੈ ਪਰ ਉਨ੍ਹਾਂ ਨੂੰ ਦਸ ਦਈਏ ਕਿ ਇਹ ਕਨਵੈਨਸ਼ਨ ਤਾਂ ਜ਼ਰੂਰ ਹੋਵੇਗੀ  ਕਿਉਂਕਿ ਇਹ ਵਰਕਰਾਂ ਦੀ ਭਾਵਨਾਵਾਂ ਨਾਲ ਜੁੜੀਆਂ ਹਨ।

ਪੰਜਾਬ 'ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਜਾਣਕਾਰੀ ਮੁਤਾਬਿਕ ਪੰਜਾਬ ‘ਆਪ’ ਵਿੱਚ ਵਧਦੇ ਵਿਵਾਦ ਨੂੰ ਦੇਖਦੇ ਹੋਏ ਪਾਰਟੀ ਦੀ ਕਮਾਨ ਅਰਵਿੰਦ ਕੇਜਰੀਵਾਲ ਖ਼ੁਦ ਸੰਭਾਲ ਲਈ ਹੈ ਤੇ ਉਨ੍ਹਾਂ ਕਿਹਾ ਹੈ ਕਿ ਪਾਰਟੀ ਨੇ ਜੋ ਫ਼ੈਸਲਾ ਲਿਆ ਹੈ, ਉਹ ਉਸੀ ਤੇ ਕਾਇਮ ਰਹੇਗੀ ਤੇ ਜੇਕਰ ਕੋਈ ਇਸ ਵਿੱਚ ਦਖ਼ਲਅੰਦਾਜ਼ੀ ਕਰਦਾ ਹੈ  ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੇਜਰੀਵਾਲ ਨੇ ਬੈਂਸ ਸਮਰਥਕਾਂ ਵਲੋਂ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਲੈ ਕੇ ਕੀਤੇ ਗਏ ਟਵੀਟ ਦੇ ਜਵਾਬ ਵਿੱਚ ਕਿਹਾ ਹੈ ਕਿ ਬੈਂਸ ਸਮਰਥਕਾਂ ਦੀ ਦਲਿਤ ਸਮਾਜ ਪ੍ਰਤੀ ਘਟੀਆ ਸੋਚ ਹੈ ਇਹ ਬਹੁਤ ਹੀ ਸ਼ਰਮਨਾਕ ਹੈ ਬੈਂਸ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣ।

About Time TV

Check Also

ਗੁਰਦਾਸਪੁਰ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਦਾ ਕਬਜ਼ਾ

ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ...

Leave a Reply

Your email address will not be published. Required fields are marked *