Breaking News
Home / Breaking News / ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ
ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਆਪਣੇ ਵਾਰਿਸ ਲੱਭਦਾ ਫਿਰਦੈ ਊਧਮ ਸਿੰਘ ਸਰਦਾਰ ਅਜੇ ਵੀ।

ਉਹਦੇ ਪੈਰਾਂ ਹੇਠਾਂ ਹੁਣ ਵੀ ਖੰਡਿਓ ਤਿੱਖੀ ਧਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਕਾਲ਼ੀ ਰਾਤ ਲੰਗਾਰਨ ਦੇ ਲਈ ,ਬਿਜਲੀ ਹਾਲੇ ਕੜਕੀ ਜਾਵੇ,
ਜਾਗਣ ਦੇ ਲਈ ਸਾਨੂੰ ਕੂਕੇ,ਲਿਸ਼ਕ ਰਹੀ ਤਲਵਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਆਜ਼ਾਦੀ ਦਾ ਸੁਪਨ ਅਧੂਰਾ,ਵੀਰੋ ਕਿਉਂ  ਨਾ ਕਰਦੇ ਪੂਰਾ,
ਸੁਣਦੇ ਕਿਉਂ ਨਾ ,ਧਰਤੀ ਮਾਂ ਕੁਰਲਾਵੇ ਬਾਰ ਮ ਬਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਮਾਝੇ ਨਾਲ ਦੋਆਬਾ ਜਾਗੇ,ਤੀਜਾ ਨੇਤਰ ਧਰਤਿ ਮਾਲਵਾ,
ਦੇਸ ਪੰਜਾਬੋਂ ਤੁਰੇ ਕਿਉਂ ਨਾ,ਬਾਜ਼ਾਂ ਵਾਲੀ ਡਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਨਾ ਕਿਰਤੀ ਲਈ ਕਿਰਤ ਵਸੀਲੇ, ਰੋਣ ਪਤੀਲੇ ਸੱਖਣੇ ਪੀਪੇ,
ਚੁੱਕੀ ਫਿਰਨ ਮਨਾਂ ਤੇ ਲੋਕੀਂ ਗੱਡੇ ਜਿੰਨਾ ਭਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਵੇਖ ਲਵੋ ਕਲਯੁਗ ਦਾ ਪਹਿਰਾ, ਕੁੱਤਿਆਂ ਦੀ ਰਖਵਾਲੀ ਬਿੱਲੀ,
ਰਾਜੇ ਸ਼ੀਂਹ ਮੁਕੱਦਮ ਓਹੀ, ਸਰਕ ਰਹੀ ਸਰਕਾਰ ਅਜੇ ਵੀ।

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਬੰਦ ਬੂਹੇ ਕਾਨੂੰਨ ਸਹਿਕਦਾ,ਸੋਨੇ ਦੇ ਪਿੰਜਰੇ ਵਿੱਚ ਕੈਦੀ,
ਇਸ ਦਾ ਰਾਖਾ ਅੱਜ ਤੀਕਰ ਹੈ,ਜ਼ਹਿਰੀ ਗਰਦ ਗੁਬਾਰ ਅਜੇ ਵੀ।

ਗੁਰਭਜਨ ਗਿੱਲ

About Time TV

Check Also

ਮੁੰਬਈ ਦੇ ਈ.ਐਸ.ਆਈ.ਸੀ. ਕਾਮਗਰ ਹਸਪਤਾਲ ‘ਚ ਲੱਗੀ ਭਿਆਨਕ ਅੱਗ

ਮੁੰਬਈ ਦੇ ਈ.ਐਸ.ਆਈ.ਸੀ. ਕਾਮਗਰ ਹਸਪਤਾਲ ‘ਚ ਲੱਗੀ ਭਿਆਨਕ ਅੱਗ Post Views: 125