Breaking News
Home / Punjab / Malwa / ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ
ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ

ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ

ਫਿਰੋਜਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਬਾਜੇ ਕੇ ਕਾਂਡ ਨੂੰ ਲੈ ਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਰੱਖੇ ਗਏ 6 ਅਗਸਤ ਦੇ ਧਰਨੇ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ।

ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ

ਇਸ ਮੌਕੇ ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆ ਬੁਲਾਰਿਆਂ ਨੇ ਦੱਸਿਆ ਕਿ 12 ਅਕਤੂਬਰ ਨੂੰ ਕੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਹਿ ਤੇ ਕਸ਼ਮੀਰ ਲਾਲ ਬਾਜੇ ਕੇ ਨੇ ਹਾਕਮ ਚੰਦ ਦੀ 32 ਸਾਲ ਪੁਰਾਣੀ ਦੁਕਾਨ ਢਾਹ ਕੇ 5 ਮਰਲੇ ਪਲਾਟ ਤੁੱਪਰ ਕਬਜਾ ਕਰ ਲਿਆ ਸੀ ਅਤੇ ਲੱਖਾ ਦਾ ਸਮਾਨ ਚੁੱਕ ਲਿਆ । ਇਸ ਤੋਂ ਬਾਅਦ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਰੋਸ ਪ੍ਰਦਰਸ਼ਨ ਕੀਤੇ ,ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀ ਕੀਤੀ ।

ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ

ਇਸ ਤੋ ਬਾਅਦ ਸੰਘਰਸ਼ ਕਮੇਟੀ ਨੇ 13 ਜੂਨ ਨੂੰ ਲੋਕ ਤਾਕਤ ਨਾਲ ਕਬਜਾ ਛੁਡਵਾ ਲਿਆ ਸੀ । ਉਹਨਾਂ ਕਥਿਤ ਦੋਸ਼ ਲਾਉਦੇ ਕਿਹਾ ਕਿ ਖੇਡ ਮੰਤਰੀ ਅਤੇ ਗੁਰੂਹਰਸਹਾਏ ਦੇ ਪ੍ਰਸ਼ਾਂਸਨ ਨੇ ਪੂਰੀ ਤਰਾ੍ਹ ਕਸ਼ਮੀਰ ਲਾਲ ਦਾ ਪੱਖ ਪੂਰਿਆ ਹੈ । ਜੱਥੇਬੰਦੀਆ ਦੇ ਆਗੂਆਂ ਸਮੇਤ ਹਾਕਮ ਚੰਦ ਦੇ ਪਰਿਵਾਰ ਤੇ 307,452,506 ਆਦਿ ਧਰਾਵਾਂ ਲਾਕੇ ਝੂਠਾ ਪਰਚਾ ਦਰਜ ਕਰ ਦਿੱਤਾ ਅਤੇ ਕਨਵੀਨਰ ਰੇਸ਼ਮ ਸਿੰਘ ਮਿੱਢਾ ,ਮਾਸਟਰ ਦੇਸ਼ ਰਾਜ ਬਾਜੇਕੇ,ਅਤੇ ਹਰਦੀਪ ਦੀਪ ਸਿੰਘ ਵਾਲਾ ਸਮੇਤ 5 ਆਗੂਆਂ ਨੂੰ ਫੜ ਕੇ ਜੇਲ ਭੇਜ ਦਿੱਤਾ ਹੈ ।

ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ ਕੱਢਿਆ ਰੋਸ ਮਾਰਚ

ਯੂਨੀਅਨ ਆਗੂ ਨੇ ਦੱਸਿਆਂ ਕਿ ਝੂਠੇ ਪਰਚੇ ਰੱਦ ਕਰਵਾਉਣ ,ਹਾਕਮ ਚੰਦ ਨੂੰ ਇਨਸਾਫ ਦੁਆਉਣ ਲਈ 6 ਅਗਸਤ ਨੂੰ ਥਾਣਾ ਗੁਰੂਹਰਸਹਾਏ ਸਾਹਮਣੇ ਅਣਮਿੱਥੇ ਸਮੇ ਲਈ ਧਰਨਾਂ ਦਿੱਤਾ ਜਾਵੇਗਾ । ਉਹਨਾਂ ਦੱਸਿਆਂ ਕਿ ਪਿਛਲੇ ਦਿਨੀ ਡੀ ਸੀ ਫਿਰੋਜਪੁਰ ਨੂੰ ਵੀ ਸੰਘਰਸ਼ ਕਮੇਟੀ ਦਾ ਵਫਦ ਮਿਲ ਚੁੱਕਾ ਹੈ

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *