Breaking News
Home / Uncategorized / ‘ਬਾਬਲੇ ਦੀ ਪੱਗ ‘ ਪੰਜਾਬੀ ਗੀਤ ਹਰ ਇੱਕ ਵਰਗ ਦੀ ਬਣਿਆਂ ਪਸੰਦ
'ਬਾਬਲੇ ਦੀ ਪੱਗ ' ਪੰਜਾਬੀ ਗੀਤ ਹਰ ਇੱਕ ਵਰਗ ਦੀ ਬਣਿਆਂ ਪਸੰਦ

‘ਬਾਬਲੇ ਦੀ ਪੱਗ ‘ ਪੰਜਾਬੀ ਗੀਤ ਹਰ ਇੱਕ ਵਰਗ ਦੀ ਬਣਿਆਂ ਪਸੰਦ

ਬਾਪੂ ਇੱਕ ਰੱਬ ਦਾ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ , ਇਕ ਧੀ ਦੀ ਖੁਸ਼ੀ ਪਿਓ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ। ਇਸੇ ਰਿਸ਼ਤੇ ਨੂੰ ਪੰਜਾਬੀ ਗਾਇਕਾ ਰਿੰਮੀ ਸਿੱਧੂ ਦਾ ਗੀਤ ‘ਬਾਬਲੇ ਦੀ ਪੱਗ’ ਬਿਆਨ ਕਰਦਾ ਹੈ। ‘ਬਾਬਲੇ ਦੀ ਪੱਗ’ ਰਿੰਮੀ ਸਿੱਧੂ ਵਲੋਂ ਗਾਇਆ ਗਿਆ ਇਕ ਪਰਿਵਾਰਕ ਗੀਤ ਹੈ, ਜਿਸ ਨੂੰ ਨੌਜਵਾਨ ਵਰਗ ਤੋਂ ਇਲਾਵਾ ਬਜ਼ੁਰਗ ਵੀ ਖੂਬ ਪਸੰਦ ਕਰ ਰਹੇ ਹਨ।ਜ਼ਿਕਰੇਖਾਸ ਹੈ ਕਿ ‘ਬਾਬਲੇ ਦੀ ਪੱਗ’ ਗੀਤ 25 ਜੁਲਾਈ ਨੂੰ ਦੁਨੀਆ ਭਰ ‘ਚ ਪੀ. ਟੀ. ਸੀ. ਪੰਜਾਬੀ ਤੇ ਪੀ. ਟੀ. ਸੀ. ਚੱਕਦੇ ਦੇ ਨਾਲ ਡਾਇਮੰਡ ਮਿਊਜ਼ਿਕ ਦੇ ਆਫਿਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ।

ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਸੀਪਾ ਬਹਿਲਪੁਰੀਆ ਨੇ ਕੀਤਾ ਹੈ, ਜਦਕਿ ਇਸ ਨੂੰ ਆਪਣੇ ਖੂਬਸੂਰਤ ਸੰਗੀਤ ਨਾਲ ਸਜਾਇਆ ਹੈ ਗੁਰਮੀਤ ਸਿੰਘ ਨੇ। ਐੱਸ. ਬੀ. ਐੱਨ. ਫਿਲਮਜ਼ ਵਲੋਂ ਗੀਤ ਦੀ ਵੀਡੀਓ ਬਣਾਈ ਗਈ ਹੈ, ਜਿਸ ਨੂੰ ਪ੍ਰੋਡਿਊਸ ਤਲਵਿੰਦਰ ਪਨੇਸਰ ਤੇ ਅਮਨਦੀਪ ਸਿੰਘ ਨੇ ਕੀਤਾ ਹੈ।

About admin

Leave a Reply

Your email address will not be published. Required fields are marked *