Breaking News
Home / Featured / Crime / ਅਮਰੀਕਾ ‘ਚ ਹੋਇਆ ਸਿੱਖ ਤੇ ਨਸਲੀ ਹਮਲਾ , ਪੱਗ ਨੇ ਬਚਾਈ ਜਾਨ

ਅਮਰੀਕਾ ‘ਚ ਹੋਇਆ ਸਿੱਖ ਤੇ ਨਸਲੀ ਹਮਲਾ , ਪੱਗ ਨੇ ਬਚਾਈ ਜਾਨ

ਅਮਰੀਕਾ ‘ਚ ਇੱਕ 50 ਸਾਲਾ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੀਜ਼ ਐਂਡ ਫੁੱਟ ਰੋਡ ਦੇ ਇੰਟਰਸੈਕਸ਼ਨ ਤੇ ਇਹ ਘਟਨਾ ਵਾਪਰੀ। ਫੇਸਬੁੱਕ ‘ਤੇ ਇਕ ਪੋਸਟ ‘ਚ ਪਿੱਕ-ਅਪ ਟਰੱਕ ‘ਤੇ ਕਾਲੀ ਸਪਰੇਅ ਨਾਲ ਨਸਲੀ ਟਿੱਪਣੀਆਂ ਸਾਹਮਣੇ ਆਈਆਂ।ਐਂਟੀ ਡੀਫੇਮੇਸ਼ਨ ਲੀਗ ਅਨੁਸਾਰ ਟਰੱਕ ‘ਤੇ ਕਰੌਸ ਦਾ ਨਿਸ਼ਾਨ ਬਣਾ ਕੇ ਉਸਦੇ ਨਾਲ ‘ਗੋ ਬੈਕ ਟੂ ਯੂਅਰ ਕੰਟਰੀ’ ਲਿਿਖਆ ਹੋਇਆ ਸੀ। ਇਕ ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਖਿਲਾਫ ਨਸਲੀ ਹਮਲਿਆਂ ਦਾ ਇਹ ਨਿੰਦਣਯੋਗ ਅਪਰਾਧਕ ਮਾਮਲਾ ਹੈ।ਸਾਰਜੈਂਟ ਟੌਮ ਲੈਟਰਸ ਨੇ ਕਿਹਾ ਕਿ 50 ਸਾਲਾ ਪੀੜਤ ਸਥਾਨਕ ਉਮੀਦਵਾਰਾਂ ਲਈ ਚਿੰਨ੍ਹ ਲਗਾ ਰਿਹਾ ਸੀ ਅਤੇ ਦੋ ਗੋਰਿਆਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰਕੇ ਸਿੱਖ ਨੂੰ ਜ਼ਮੀਨ’ ਤੇ ਸੁੱਟ ਦਿੱਤਾ। ਹਮਲਾਵਰਾਂ ਨੇ ਕਿਹਾ, ‘ਤੁਹਾਡਾ ਇੱਥੇ ਸਵਾਗਤ ਨਹੀਂ ਹੈ!’ ਅਤੇ ਆਪਣੇ ਦੇਸ਼ ਵਾਪਸ ਜਾਓ!* ਜਿਸਤੋਂ ਬਾਅਦ ਉਨ੍ਹਾਂ ਵੱਲੋਂ ਸਿੱਖ ਦੇ ਟਰੱਕ ‘ਤੇ ਸਪਰੇਆ ਨਾਲ ਨਸਲੀ ਟਿੱਪਣੀਆਂ ਲਿਖੀਆਂ ਗਈਆਂ। ਜ਼ਖਮੀ ਸਿੱਖ ਨੂੰ ਐਂਬੂਲੈਂਸ ਬੁਲਾ ਕੇ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਲਿਜਾਇਆ ਗਿਆ।ਫੇਸਬੁੱਕ ਪੋਸਟ ਮੁਤਾਬਕ ਸਿੱਖ ਵਿਅਕਤੀ ਦੇ ਸਿਰ ਵਿੱਚ ਰੌਡਾਂ ਮਾਰ ਕੇ ਕੁੱਟਮਾਰ ਕੀਤੀ ਗਈ ਸੀ। ਸਿੱਖ ਦੀ ਪੱਗ ਕਾਰਨ ਉਸਨੂੰ ਸਿਰ ਵਿਚ ਡੂੰਘੀਆਂ ਸੱਟਾਂ ਨਹੀਂ ਲੱਗੀਆਂ। ਪੁਲਿਸ ਅਧਿਕਾਰੀ ਨੇ ਕਿਹਾ ਕਿ ‘ਇਹ ਇੱਕ ਘਿਨੌਣਾ ਜੁਰਮ ‘ਹੈ ਅਤੇ ਅਸੀ ਇਸਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...