Breaking News
Home / Featured / ਉੱਤਰ ਪ੍ਰਦੇਸ਼ : ਇੱਕ ਹੋਰ ਸ਼ੈਲਟਰ ਹੋਮ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ , ਚਲ ਰਿਹਾ ਸੀ ਗੰਦਾ ਧੰਦਾ

ਉੱਤਰ ਪ੍ਰਦੇਸ਼ : ਇੱਕ ਹੋਰ ਸ਼ੈਲਟਰ ਹੋਮ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ , ਚਲ ਰਿਹਾ ਸੀ ਗੰਦਾ ਧੰਦਾ

ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ‘ਚ ਬਹਿਾਰ ਦੇ ਮੁਜ਼ੱਫਰਪੁਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸ਼ੈਲਟਰ ਹੋਮ ‘ਚ ਦੇਹ ਵਪਾਰ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਉੱਥੇ ਛਾਪੇਮਾਰੀ ਕਰਕੇ 24 ਲੜਕੀਆਂ ਨੂੰ ਮੁਕਤ ਕਰਾਇਆ। ਐਤਵਾਰ ਸ਼ਾਮ ਨੂੰ ਇਸ ਸ਼ੈਲਟਰ ਹੋਮ ਤੋਂ ਭੱਜੀ ਲੜਕੀ ਨੇ ਜਦੋਂ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਹੜਕੰਪ ਮਚ ਗਿਆ। ਪੁਲਸਿ ਨੇ ਰਾਤ ਨੂੰ ਹੀ ਜਦੋਂ ਸ਼ੈਲਟਰ ਹੋਮ ‘ਤੇ ਛਾਪੇਮਾਰੀ ਕੀਤੀ ਤਾਂ ਉੱਥੇ ਰਹਿ ਰਹੀਆਂ 42 ਕੁੜੀਆਂ ‘ਚੋਂ 18 ਗਾਇਬ ਮਲਿੀਆਂ। ਪੁਲਿਸ ਨੇ 24 ਕੁੜੀਆਂ ਨੂੰ ਮੁਕਤ ਕਰਾਉਂਦਿਆ ਇਸ ਸ਼ੈਲਟਰ ਹੋਮ ਨੂੰ ਚਲਾਉਣ ਵਾਲੀ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਬ੍ਰਿਜੇਸ਼ ਕੁਮਾਰ ਜੋ ਕਿ ਮੁਜ਼ਫਰਪੁਰ ਕੇਸ ਦਾ ਮੁੱਖ ਆਰੋਪੀਆਂ ‘ਚੋਂ ਇੱਕ ਹੈ ਉਸ ਦੀ ਗ੍ਰਿਫਤਾਰੀ ਪੁਲਿਸ ਵਲੋਂ ਕੀਤੀ ਜਾ ਚੱਕੀ ਹੈ ਅਤੇ ਇੱਕ ਪੁਲਿਸ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦਾ ਲਾਇਸੈਂਸ ਵੀ ਜਲਦ ਰੱਦ ਕਰ ਦਿੱਤਾ ਜਾਵੇਗਾ। ਬਿਹਾਰ ਸਰਕਾਰ ਨੇ ਵੀ ਇਨ੍ਹਾਂ ਮਾਮਲਿਆ ‘ਤੇ ਸਖਤ ਰੱੁਖ ਅਪਣਾ ਲਿਆ ਲਗਦਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜ਼ਿਲ੍ਹਾ ਮੈਜਸਿਟਰੇਟਾਂ ਨੂੰ ਸੂਬੇ ਦੇ ਸਾਰੇ ਬਾਲਿਕਾਂ ਗ੍ਰਹਿਆਂ ਅਤੇ ਮਹਿਲਾਂ ਗ੍ਰਹਿਆਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਸਾਰੇ ਸ਼ੈਲਟਰ ਹੋਮ ‘ਤੇ ਢੁਕਵੇਂ ਸੁਰੱਖਿਆ ਪ੍ਰਬੰਧ ਕਰਨ ਦੇ ਦੇ ਵੀ ਹੁਕਮ ਜਾਰੀ ਕੀਤੇ ਹਨ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...