Breaking News
Home / Business / ਪੀ.ਏ.ਯੂ ਵਿਖੇ ਹਾੜੀ ਦੀਆਂ ਫ਼ਸਲਾਂ ਲਈ ਮਾਹਿਰਾਂ ਦੀ ਮੀਟਿੰਗ 

ਪੀ.ਏ.ਯੂ ਵਿਖੇ ਹਾੜੀ ਦੀਆਂ ਫ਼ਸਲਾਂ ਲਈ ਮਾਹਿਰਾਂ ਦੀ ਮੀਟਿੰਗ 

ਲੁਧਿਆਣਾ 6 ਅਗਸਤ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਹੋਈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਿਗਆਨੀ ਅਤੇ ਪਸਾਰ ਸਿੱਖਿਆ ਮਾਹਿਰ ਸ਼ਾਮਿਲ ਹੋਏ । ਇਸ ਮੀਟਿੰਗ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਕਿਸਮਾਂ, ਖੇਤੀ ਦੇ ਤਰੀਕਿਆਂ, ਬਿਮਾਰੀਆਂ ਅਤੇ ਕੀੜਿਆਂ ਸੰਬੰਧੀ ਵਿਸਥਾਰ ਵਿੱਚ ਚਰਚਾ ਹੋਈ । ਯੂਨੀਵਰਸਿਟੀ ਦੇ ਵਿਿਗਆਨੀਆਂ ਅਤੇ ਪਸਾਰ ਮਾਹਿਰਾਂ ਨੇ ਨਵੇਂ ਸਮੇਂ ਦੀਆਂ ਤਬਦੀਲੀਆਂ ਅਨੁਸਾਰ ਪੰਜਾਬ ਦੀ ਕਿਸਾਨੀ ਦੀ ਦਿਸ਼ਾ ਤੈਅ ਕਰਨ ਲਈ ਭਰਵੀਂ ਚਰਚਾ ਕੀਤੀ ।
ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਵਿਿਗਆਨੀਆਂ ਦੀ ਸਲਾਹ ਤੇ ਹਾੜੀ ਦੀਆਂ ਫ਼ਸਲਾਂ ਸੰਬੰਧੀ ਯੂਨੀਵਰਸਿਟੀ ਵੱਲੋਂ ਹਰ ਸਾਲ ਤਿਆਰ ਕੀਤੀ ਜਾਂਦੀ ਪੁਸਤਕ ‘ਹਾੜੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ਾਂ’ ਨੂੰ ਨਵੇਂ ਸਿਿਰਓਂ ਤਿਆਰ ਕਰਨ ਲਈ ਵਿਉਂਤਬੰਦੀ ਕੀਤੀ ਗਈ । ਜ਼ਿਕਰਯੋਗ ਹੈ ਕਿ ਪੀ.ਏ.ਯੂ ਵੱਲੋਂ ਹਰ ਸਾਲ ਤਿਆਰ ਹੁੰਦੀਆਂ ਇਹ ਹਾੜੀ-ਸਾਉਣੀ ਦੀਆਂ ਪੁਸਤਕਾਂ ਖਰਦੀਣ ਲਈ ਹਜ਼ਾਰਾਂ ਕਿਸਾਨ ਮੇਲਿਆਂ ਵਿੱਚ ਆਉਂਦੇ ਹਨ । ਵਿਸ਼ੇਸ਼ ਤੌਰ ਤੇ ਨਵੀਂ ਤਕਨੀਕ ਅਨੁਸਾਰ ਬਿਜਾਈ ਦੇ ਢੰਗਾਂ ਨੂੰ ਫੀਲਡ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਦੀ ਸਲਾਹ ਤੇ ਵਿਚਾਰਿਆ ਗਿਆ ਅਤੇ ਉਹਨਾਂ ਸੁਝਾਵਾਂ ਨੂੰ ਪੈਕੇਜ ਆਫ਼ ਪ੍ਰੈਕਟਸਿਸ ਵਿੱਚ ਦਰਜ ਕਰਨ ਲਈ ਪ੍ਰਵਾਨ ਕਰ ਲਿਆ ਗਿਆ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...