Breaking News
Home / News / ਸਿਗਰਟ ਤੋਂ ਚਿੱਟੇ ਤੱਕ ਦਾ ਨਸ਼ਾ ਕਰਨ ਵਾਲੇ ਇਕੋ ਮਾਂ ਦੇ ਦੋ ਪੁੱਤਰ ਜੁੜੇ ਮੰਜੇ ਨਾਲ

ਸਿਗਰਟ ਤੋਂ ਚਿੱਟੇ ਤੱਕ ਦਾ ਨਸ਼ਾ ਕਰਨ ਵਾਲੇ ਇਕੋ ਮਾਂ ਦੇ ਦੋ ਪੁੱਤਰ ਜੁੜੇ ਮੰਜੇ ਨਾਲ

ਪੰਜਾਬ ਦੀ ਜਵਾਨੀ ‘ਤੇ ਨਸ਼ਾ ਇਸ ਕਦਰ ਹਾਵੀ ਹੋ ਚੁੱਕਾ ਹੈ ਕਿ ਹੁਣ ਪਰਿਵਾਰਾਂ ਦੇ ਪਰਿਵਾਰ ਤਿਲ-ਤਿਲ ਮਰਨ ਲਈ ਮਜ਼ਬੂਰ ਹੋਣ ਲੱਗੇ ਹਨ। ਹਾਲਾਤ ਇੰਨ੍ਹੇ ਗੰਭੀਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਸਰਕਾਰਾਂ ਕਾਗਜ਼ਾਂ ਵਿਚ ਹੀ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆ, ਜਿਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਕੜਮਾ ਵਿਚ ਦੇਖਣ ਨੂੰ ਮਿਲੀ ਹੈ ।
ਜਿੱਥੇ ਇਕੋ ਪਰਿਵਾਰ ਦੇ ਦੋਵੇਂ ਨੌਜਵਾਨ ਪੁੱਤਰ ਨਸ਼ੇ ਵਿਚ ਹਰ-ਦਿਨ ਤਿਲ-ਤਿਲ ਮਰਦੇ ਦਿਖਾਈ ਦੇ ਰਹੇ ਹਨ,ਪ੍ਰੰਤੂ ਲਾਚਾਰ ਮਾਪੇ ਇਨ੍ਹਾਂ ਦੇ ਇਲਾਜ਼ ਤੋਂ ਅਸਮਰਥ ਹੋਣ ਕਰਕੇ ਘਰ ਦੇਖ ਭਾਲ ਕਰਨ ਲਈ ਮਜ਼ਬੂਰ ਹਨ। ਹਰ ਰੋਜ਼ ਜਿੰਦਗੀ ਦਾ ਇਕ-ਇਕ ਦਿਨ ਘੱਟ ਹੁੰਦਾ ਦੇਖ ਜਿੱਥੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਦਿਖੇ, ਉਥੇ ਨੌਜਵਾਨਾਂ ਦੀ ਜੁੰਬਾਨੀ ਦਾਸਤਾ ਵਿਚ ਸਾਫ ਜ਼ਾਹਿਰ ਹੁੰਦਾ ਹੈ ਕਿ ਪੈਸਾ ਫੈਕ ਤਮਾਸ਼ਾ ਦੇਖ ਮਤਲਬ ਪੈਸੇ ਨਾਲ ਅੱਜ ਵੀ ਜਿੰਨਾ ਮਰਜ਼ੀ ਨਸ਼ਾ ਖਰੀਦੋ।
ਜ਼ਿਕਰਯੋਗ ਹੈ ਕਿ ਇਸ ਨੌਜਵਾਨ ਦਾ ਪੰਜ ਸਾਲਾਂ ਵਿੱਚ ਸਿਗਰਟ ਦੇ ਸ਼ੌਕ ਤੋਂ ਚਿੱਟੇ ਦੀ ਗ੍ਰਿਫਤ ਤੱਕ ਪਹੁੰਚ ਜਾਣਾ ਪਰਿਵਾਰ ਲਈ ਖੂਨ ਦੇ ਆਸੂ ਪੀਣ ਵਾਂਗ  ਹੈ।ਆਲਮ ਇਹ ਹੈ ਕਿ ਮਾਪਿਆਂ ਨੂੰ ਆਪਣੇ ਦੋਵੇਂ ਜਵਾਨ ਲੜਕੇ ਨਸ਼ੇ ਦੇ ਆਦੀ ਹੋਣ ਕਰਕੇ ਤਿਲ-ਤਿਲ ਮਰਦੇ ਦਿਖਾਈ ਦੇ ਰਹੇ ਹਨ। ਨਸ਼ਾ ਸਦਕਾ ਮੰਜੀ ‘ਤੇ ਪਏ ਲੜਕਿਆਂ ਦੀ ਗੱਲ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਸ਼ੇ ‘ਤੇ ਪੂਰਨ ਪਾਬੰਦੀ ਸਖ਼ਤੀ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਮਾਪੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮਰਦੇ ਨਾ ਦੇਖ ਸਕਣ।
ਦੱਸ ਦੇਈਏ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਤੇ ਪੁਲਿਸ ਜਿੰਨ੍ਹਾਂ ਮਰਜ਼ੀ ਨਸ਼ੇ ਖ਼ਤਮ ਕਰਨ ਦੀ ਗੱਲ ਕਰੀ ਜਾਵੇ ਪਰ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਤੇ ਨਸ਼ਾ ਵੇਚਣ ਵਾਲੇ ਘਰ ਤੱਕ ਸਪਲਾਈ ਕਰ ਰਹੇ ਹਨ ਪ੍ਰੰਤੂ ਇਨ੍ਹਾਂ ਦੀ ਲਗਾਮ ਕਸਣ ਵਾਲਾ ਕੋਈ ਨਜ਼ਰੀ ਨਹੀਂ ਪੈ ਰਿਹਾ।

About Time TV

Check Also

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੁਝ ਇੰਝ ਹੋਏ ਬੰਬ ਧਮਾਕੇ ਦੇ ਬਾਰੇ ..

ਚੰਡੀਗੜ੍ਹ, 20 ਨਵੰਬਰ – ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ...

Leave a Reply

Your email address will not be published. Required fields are marked *