Breaking News
Home / Entertainment / Bollywood / ਹੁਣ ਕੌਣ ਬਣਿਆ ਐਸ਼ਵਰਿਆ ਰਾਏ ਦਾ ਦੀਵਾਨਾ ?

ਹੁਣ ਕੌਣ ਬਣਿਆ ਐਸ਼ਵਰਿਆ ਰਾਏ ਦਾ ਦੀਵਾਨਾ ?

ਬਾਲੀਵੱੁਡ ਦੀ ਮਸ਼ਹੂਰ ਅਦਾਕਾਰਾ ਐਸ਼‍ਵਰਿਆ ਰਾਏ ਦੀ ਫਿਲਮ ‘ਫੰਨੇ ਖਾਂ’ 3 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਮਿਊਜ਼ੀਕਲ ਕਾਮੇਡੀ ‘ਫੰਨੇ ਖਾਂ’ ਇੱਕ ਪਿਤਾ ਦੀ ਕਹਾਣੀ ਹੈ ਜੋ ਆਪਣੀ ਸਿੰਗਰ ਬੇਟੀ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ। ਐਸ਼ਵਰਿਆ ਰਾਏ ‘ਫੰਨੇ ਖਾਂ’ ਵਿੱਚ ਸਿੰਗਿੰਗ ਸੇਂਸੇਸ਼ਨ ਦੀ ਭੂਮਿਕਾ ਨਿਭਾ ਰਹੀ ਹੈ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਕੋਈ ਜ਼ਿਆਦਾ ਕਮਾਲ ਨਹੀਂ ਵਿਖਾ ਪਾ ਰਹੀ ਹੈ। ਉੱਥੇ ਹੀ ਇਸ ਵਿੱਚ ਐਸ਼‍ ਨੇ ਐਕਟਗਿੰ ਦੇ ਨਾਲ ਇੱਕ ਹੋਰ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ
ਮਿਲੀ ਜਾਣਕਾਰੀ ਦੇ ਅਨੁਸਾਰ ਐਸ਼ਵਰਿਆ ਰਾਏ ਹੁਣ ਐਕਟਿੰਗ ਤੋਂ ਬਾਅਦ ਫਿਲਮ ਨਿਰਦੇਸ਼ਨ ਵਿੱਚ ਹੱਥ ਅਜਮਾਉਣਾ ਚਾਹੁੰਦੀ ਹੈ। ਧਿਆਨ ਯੋਗ ਹੈ ਕਿ ਐਸ਼ਵਰਿਆ ਦੇ ਇਸ ਫ਼ੈਸਲੇ ਦੇ ਪਿੱਛੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਦਾ ਹੱਥ ਹੈ। ਇਹ ਗੱਲ ਐਸ਼ਵਰਿਆ ਨੇ ਆਪਣੇ ਆਪ ਦੱਸਦੇ ਹੋਏ ਕਿਹਾ ਕਿ ਨਿਰਦੇਸ਼ਨ ਕਰਨ ਲਈ ਉਨ੍ਹਾਂ ਦੇ ਪਤੀ ਅਭੀਸ਼ੇਕ ਬੱਚਨ ਨੇ ਵੀ ਉਨ੍ਹਾਂ ਦਾ ਸਪੋਰਟ ਕੀਤਾ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਵੀ ਫਿਲਮ ਦਾ ਨਿਰਦੇਸ਼ਨ ਕਰੇਗੀ , ਉਸ ਵਿੱਚ ਪੂਰਾ ਦਿਲ ਲਗਾ ਕੇ ਕੰਮ ਕਰੇਗੀ।ਨਿਰਦੇਸ਼ਨ ਲਈ ਉਨ੍ਹਾਂ ਨੂੰ ਪੂਰਾ ਸਮਾਂ ਦੇਵੇਗੀ ਅਤੇ ਅਜਿਹਾ ਕਦੇ ਨਹੀਂ ਹੋਵੇਗਾ ਕਿ ਉਹ ਅੱਧੇ ਕੁ ਮਨ ਨਾਲ ਕੋਈ ਕੰਮ ਕਰੇਗੀ। ਉੱਥੇ ਹੀ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੀਆਂ ਫਿਲ‍ਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਰਵੇਸ਼ ਮੇਵਾਰਾ ਦੀ ਅਪਕਮਿੰਗ ਫਿਲਮ ‘ਗੁਲਾਬ ਜਾਮੁਨ’ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਫੈਂਟਮ ਫਿਲਮਸ ਪ੍ਰੋਡਿਊਸ ਕਰਨ ਵਾਲੇ ਹਨ ਪਰ ਇਸ ਫਿਲਮ ਦੇ ਪਹਿਲਾ ਅਭਿਸ਼ੇਕ ਬੱਚਨ ਆਪਣੀ ਫਿਲਮ ‘ਮਨਮਰਜ਼ੀਆਂ’ ਦੇ ਜ਼ਰੀਏ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।ਫੰਨੇ ਖਾਂ ਵਿੱਚ ਐਸ਼ਵਰਿਆ ਦੀ ਜੋੜੀ ਪਹਿਲੀ ਵਾਰ ਰਾਜਕੁਮਾਰ ਰਾਓ ਦੇ ਨਾਲ ਬਣੀ ਹੈ। ਫਿਲਮ ਦੇ ਟ੍ਰੇਲਰ ਵਿੱਚ ਰਾਜਕੁਮਾਰ ਰਾਓ ਅਤੇ ਐਸ਼ਵਰਿਆ ਰਾਏ ਦੀ ਕੈਮਿਸਟਰੀ ਦੀਆਂ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ।ਹਾਲ ਹੀ ਵਿੱਚ ਰਾਜਕੁਮਾਰ ਰਾਓ ਬਾਲੀਵੁਡ ਇੰਡਸਟਰੀ ਦੇ ਵਰਸੇਟਾਈਲ ਅਦਾਕਾਰ ਹਨ। ਪਹਿਲੀ ਵਾਰ ਉਨ੍ਹਾਂ ਦੀ ਜੋੜੀ ਐਸ਼ਵਰਿਆ ਰਾਏ ਬੱਚਨ ਦੇ ਨਾਲ ‘ ਫੰਨੇ ਖਾਂ’ ਵਿੱਚ ਨਜ਼ਰ ਆਉਣ ਵਾਲੀ ਹੈ। ਫਿਲਮ ਵਿੱਚ ਐਸ਼ਵਰਿਆ ਰਾਏ ਨਾਲ ਆਪਣੀ ਜੋੜੀ ਨੂੰ ਲੈ ਕੇ ਖੁਦ ਰਾਜਕੁਮਾਰ ਨੇ ਇੱਕ ਇੰਟਰਵਿਊ ਵਿੱਚ ਕਈ ਰਾਜ਼ ਖੋਲ੍ਹੇ ਸਨ। ਰਾਜਕੁਮਾਰ ਰਾਓ ਨੇ ਕਿਹਾ ਕਿ ਮੈਂ ਫਿਲਮ ਵਿੱਚ ਐਸ਼ਵਰਿਆ ਰਾਏ ਦਾ ਦੀਵਾਨਾ ਬਣਿਆ ਹਾਂ, ਅਸਲ ਜ਼ਿੰਦਗੀ ਵਿੱਚ ਵੀ ਮੈਂ ਉੱਥੇ ਹੀ ਹਾਂ ਪਰ ਸੱਚ ਕਹਾਂ ਤਾਂ ਇਹ ਹੁਣ ਤੱਕ ਦੀ ਸਭ ਤੋਂ ਅਜੀਬ ਜੋੜੀ ਹੋਵੇਗੀ।

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *