Breaking News
Home / International / ਸ਼੍ਰਮੋਣੀ ਕਮੇਟੀ ਨੇ ਪਾਸਪੋਰਟ ਜਮਾਂ ਕਰਾਉਣ ਦਾ ਸਮਾਂ ਵਧਾਇਆ

ਸ਼੍ਰਮੋਣੀ ਕਮੇਟੀ ਨੇ ਪਾਸਪੋਰਟ ਜਮਾਂ ਕਰਾਉਣ ਦਾ ਸਮਾਂ ਵਧਾਇਆ

ਸ੍ਰੀ ਗੁ੍ਰਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਲਈ ਪਾਸਪੋਰਟ ਜਮਾਂ੍ਹ ਕਰਵਾਉਣ ਦੀ ਹੱਦ ਵਧਾ ਦਿੱਤੀ ਗਈ ਹੈ । ਹੁਣ ਸ਼ਰਧਾਲੂ 20 ਅਗਸਤ ਤੱਕ ਪਾਸਪੋਰਟ ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਪਹਿਲਾਂ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਸਮਾਂ 6 ਅਗਸਤ ਤੱਕ ਸੀ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸੱਕਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਸ਼ਰਧਾਲੂਆਂ ਪਾਸੋਂ ਪਹਿਲਾਂ 06 ਅਗਸਤ ਤੱਕ ਪਾਸਪੋਰਟ ਮੰਗੇ ਗਏ ਸਨ ਪਰ ਹੁਣ ਸ਼ਰਧਾਲੂ 20 ਅਗਸਤ ਤੱਕ ਆਪਣੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।ਉਨਾਂ੍ਹ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਆਪਣੇ ਪਾਸਪੋਰਟਾਂ ਦੇ ਨਾਲ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਦੀ ਸਿਫਾਰਸ਼ ਸਹਿਤ ਆਪਣਾ ਪਛਾਣ ਪੱਤਰ ਵੀ ਜਮਾਂ੍ਹ ਕਰਵਾਉਣ । ਸ਼ਰਧਾਲੂਆਂ ਵਲੋਂ ਪਛਾਣ ਪੱਤਰ ਲਈ ਅਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ ਦਿੱਤੀ ਜਾ ਸਕਦੀ ਹੈ । ਬੇਦੀ ਨੇ ਕਿਹਾ ਕਿ ਸ਼ਰਧਾਲੂ ਆਪਣੇ ਪਾਸਪੋਰਟ ਸਮੇਂ ਸਿਰ ਜਮ੍ਹਾਂ ਕਰਵਾਉਣ ਤਾਂ ਜੋ ਅਗਲੀ ਕਾਰਵਾਈ ਲਈ ਸਰਕਾਰ ਨੂੰ ਭੇਜੇ ਜਾ ਸਕਣ।

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *