Breaking News
Home / Punjab / Doaba / ਕੈਬਨਿਟ-ਮੰਤਰੀ ਧਰਮਸੋਤ ਦੇ ਸ਼ਹਿਰ ਦੀ ਖੋਲ੍ਹੀ ਪੋਲ ਬਰਸਾਤੀ ਪਾਣੀ ਨੇ । 

ਕੈਬਨਿਟ-ਮੰਤਰੀ ਧਰਮਸੋਤ ਦੇ ਸ਼ਹਿਰ ਦੀ ਖੋਲ੍ਹੀ ਪੋਲ ਬਰਸਾਤੀ ਪਾਣੀ ਨੇ । 

ਬਰਸਾਤੀ ਪਾਣੀ ਨੇ ਖੋਲ੍ਹੀ ਨਾਭਾ ਨਗਰ ਕੌਂਸਲ ਦੀ ਪੋਲ, ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਹੋ ਰਹੇ ਨੇ ਮਜਬੂਰ । ਨਗਰ ਕੌਂਸਲ ਸੌਂ ਰਿਹਾ ਹੈ ਕੁੰਭਕਰਨ ਦੀ ਨੀਂਦ ਬਰਸਾਤੀ ਪਾਣੀ ਕਾਰਨ ਸੜਕਾਂ ਦੇ ਵਿਚ ਪਏ ਫੁੱਟ-ਫੁੱਟ ਡੂੰਘੇ ਟੋਏ ਦੁਖੀ ਹੋਏ ਦੁਕਾਨਦਾਰਾਂ ਨੇ ਰੋਡ ਜਾਮ ਕਰਕੇ ਨਗਰ ਕੌਂਸਲ ਦੇ ਖ਼ਿਲਾਫ਼ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ ਇਕੱਠੇ ਹੋਏ ਦੁਕਾਨਦਾਰਾਂ ਨੇ ਲਾਇਆ ਨਗਰ ਕੌਂਸਲ ਪ੍ਰਧਾਨ ਅਤੇ ਈ.ਓ ਤੇ ਲਾਏ ਸਮੱਸਿਆ ਨਾ ਹੱਲ ਕਰਨ ਦੇ ਦੋਸ਼ ।
ਇਸ ਸਬੰਧੀ ਦੁਕਾਨਦਾਰਾਂ ਨੇ ਗੱਲ ਕਰਦਿਆਂ ਕਿਹਾ ਕਿ ਸਾਡੀ ਕੋਈ ਵੀ ਪ੍ਰਸਾਰਨ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਨ੍ਹਾਂ ਕਿਹਾ ਕਿ ਪਾਣੀ ਖੜਨ ਕਾਰਨ ਸਾਡੀਆਂ ਦੁਕਾਨਾਂ ਵਿਚ ਪਾਣੀ ਵੜ ਜਾਂਦਾ ਹੈ ਜਿਸ ਕਰਕੇ ਸਾਨੂੰ ਕੰਮ-ਕਾਰ ਵਿੱਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਕਾਲੀ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਸਿੱਧੂ ਸਾਹਿਬ ਜੀ ਤੁਹਾਨੂੰ ਟੀ.ਵੀ. ਵਿੱਚ ਛਿੱਕਾ ਲਾਉਂਦੇ ਦੇਖਦੇ ਸੀ ਇਸੇ ਤਰ੍ਹਾਂ ਤੁਸੀਂ ਨਾਭੇ ਦੇ ਈ.ਓ ਨੂੰ ਵੀ ਛਿੱਕੇ ਮਾਰ ਕੇ ਬਾਹਰ ਕੱਢੋ ਉਨ੍ਹਾਂ ਬੋਲਦਿਆਂ ਕਿਹਾ ਕਿ ਇਹ ਐਸਾ ਈ. ੳੁ. ਹੈ ਜਿਸ ਤੇ ਖ਼ਬਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਇਹ ਕਿਸੇ ਦੀ ਨਹੀਂ ਸੁਣਦਾ ਇਸ ਸੰਬੰਧ ਜਦੋਂ ਚੈਨਲ ਦੀ ਟੀਮ ਨੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...