Breaking News
Home / national / ਬੈਂਕ ਚੋਂ ਸਟਾਫ ਨੂੰ ਬੰਦੀ ਬਣਾਕੇ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰੇ ਸੀਸੀਟੀਵੀ ਕੈਮਰੇ ‘ਚ ਕੈਦ।

ਬੈਂਕ ਚੋਂ ਸਟਾਫ ਨੂੰ ਬੰਦੀ ਬਣਾਕੇ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰੇ ਸੀਸੀਟੀਵੀ ਕੈਮਰੇ ‘ਚ ਕੈਦ।

ਭਗਤਾ ਭਾਈਕਾ ਦੇ ਪਿੰਡ ਡੋਡ ਵਿੱਚ ਬਾਇਕ ਸਵਾਰ ਕਰੀਬ ਛੇ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਚੋਂ ਸਟਾਫ ਨੂੰ ਬੰਦੀ ਬਣਾਕੇ ਕਰੀਬ ਸੱਤ ਲੱਖ ਅੱਸੀ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ ਤੇ ਲੁਟੇਰੇ ਜਾਂਦੇ ਹੋਏ ਗਾਰਡ ਦੀ ਰਾਈਫ਼ਲ ਨਾਲ ਲੈ ਗਏ ਸਨ। ਤਿੰਨ ਬਾਇਕ ਤੇ ਕਰੀਬ ਛੇ ਲੁਟੇਰੇ ਆਏ, ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ ਜੋ ਲੁਟੇਰੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਡੀ.ਐੱਸ.ਪੀ. ਜੈਤੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੈਤੋ ਦੇ ਪਿੰਡ ਡੋਡ ‘ਚ ਬਾਇਕ ਸਵਾਰ ਕਰੀਬ ਛੇ ਲੁਟੇਰੀਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਚੋਂ ਕਰੀਬ ਸੱਤ ਲੱਖ ਅੱਸੀ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ ਉਹ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਏ ਹਨ ਪੁਲਿਸ ਵੱਲੋਂ ਜਿਨ੍ਹਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਡੀ.ਐੱਸ.ਪੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹਨਾ ਲੁਟੇਰਿਆਂ ਦੀ ਪਹਿਚਾਣ ਕਰਕੇ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ ਜੋ ਅਜਿਹਾ ਕਰੇਗਾ ਉਸਦਾ ਨਾਂਅ ਗੁਪਤ ਰੱਖਿਆ ਜਾਵੇਗਾ।

About Time TV

Check Also

ਅਕਾਲੀ ਦਲ ਦਾ ਵਫਦ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੱਲ੍ਹ ਮਿਲੇਗਾ ਰਾਜਪਾਲ ਬਦਨੌਰ ਨੂੰ

ਚੰਡੀਗੜ੍ਹ 15 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਚ ਪੱਧਰੀ ਵਫਦ ਕੱਲ੍ਹ ਮਿਤੀ 16 ...

Leave a Reply

Your email address will not be published. Required fields are marked *