Breaking News
Home / Entertainment / ‘ਰੌਹਬ ਰੱਖਦੀ ‘ ਸੁਰੀਲੀ ਅਵਾਜ਼ ਦੀ ਮਲਿਕਾ ਨਿਮਰਤ ਖਹਿਰਾ ਨੇ ਖਾਸ ਮੁਕਾਮ ਹਾਸਲ ਕੀਤਾ

‘ਰੌਹਬ ਰੱਖਦੀ ‘ ਸੁਰੀਲੀ ਅਵਾਜ਼ ਦੀ ਮਲਿਕਾ ਨਿਮਰਤ ਖਹਿਰਾ ਨੇ ਖਾਸ ਮੁਕਾਮ ਹਾਸਲ ਕੀਤਾ

ਪੰਜਾਬੀ ਇੰਡਸਟਰੀ ਦੀ ਬਾਕਮਾਲ ਅਤੇ ਸੁਰੀਲੀ ਅਵਾਜ਼ ਦੀ ਮੱਲਿਕਾ ਨਿਮਰਤ ਖਹਿਰਾ ਅੱਜ ਆਪਣਾ 26 ਵਾਂ ਜਨਮਦਿਨ ਸੈਲੀਬ੍ਰਟ ਕਰ ਰਹੀ ਹੈ । ਉਨਾਂ੍ਹ ਦਾ ਜਨਮ 8 ਅਗਸਤ 1992 ‘ਚ ਜ਼ਿਲ੍ਹਾ ਗੁਰਦਾਸਪੁਰ ‘ਚ ਹੋਇਆ ਜੀ ਹਾਂ,ਮੈ ਗੱਲ ਕਰ ਰਹੀ ਹਾਂ ਨਿਮਰਤ ਕੌਰ ਖਹਿਰਾ ਦੀ ਜੇਕਰ ਹੁਣ ਅਸੀ ਗੱਲ ਕਰ ਲਏ ਉਹਨਾਂ ਦੀ ਸਕੂਲੀ ਸਿੱਖਿਆਂ ਦੀ ਤਾਂ ਉਹ ਡੀ . ਏ . ਵੀ . ਕਾਲਜ ਬਟਾਲਾ ਅਤੇ ਬੀ . ਏ .ਦੀ ਡਿਗਰੀ ਐਚ. ਐਮ. ਵੀ ਕਾਲਜ ਜਲੰਧਰ ਤੋਂ ਕੀਤੀ ਹੈ । ਇਸ ਤੋਂ ਇਲਾਵਾ ਉਹ ‘ ਵੋਇਸ ਆਫ ਪੰਜਾਬ ਸੀਜ਼ਨ 3’ ਦੀ ਜੇਤੂ ਵੀ ਰਹਿ ਚੁੱਕੀ ਹੈ । ਪਰ ਉਹਨਾਂ ਨੂੰ ਜ਼ਿੰਦਗੀ ‘ਚ ਅਸਲੀ ਪਛਾਣ ਗੀਤ ‘ ਇਸ਼ਕ ਕਚਹਿਰੀ ‘ ਰਾਹੀ ਮਿਲੀ ਸੀ । ਇਸ ਗੀਤ ਤੋਂ ਇਲਾਵਾ ਉਹ ‘ਸੈਲਿਊਟ ਵੱਜਦੇ’, ‘ਰੌਹਬ ਰੱਖਦੀ’, ‘ਤਾਂ ਵੀ ਚੰਗਾ ਲੱਗਦਾ’, ‘ਅੱਖਰ’, ‘ਡੇ. ਜੇ. ਵਾਲਿਆ’, ‘ਲਕੀਰਾਂ’, ‘ਗਾਨੀ’, ‘ਵੇਖ ਨੱਚਦੀ’, ‘ਦੀਦਾਰ’, ‘ਰੂਲ ਬ੍ਰੇਕਰ’ ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।ਜ਼ਿਕਰਖਾਸ ਹੈ ਕਿ ਨਿਮਰਤ ਨੇ ਆਪਣੇ ਜਨਮਦਿਨ ਦੀ ਖਬਰ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ।ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਪਛਾਣ ਬਣਾਈ।ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ ‘ਚ ਗੀਤ ਪਾਏ ਹਨ, ਉਨ੍ਹਾਂ ‘ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਪਰਾਓ ਕੇ ਪਾਇਆ ਹੈ।

About Time TV

Check Also

ਵਾਤਾਵਰਣ ਬਚਾਉਣ ਲਈ ਵਾਕਾਥੌਨ ‘ਚ ਦੌੜੇ ਖੇਤੀ ਇੰਜਨੀਅਰ

ਲੁਧਿਆਣਾ, 15 ਅਕਤੂਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ...

Leave a Reply

Your email address will not be published. Required fields are marked *