Breaking News
Home / Entertainment / Bollywood / ਆਖਿਰਕਾਰ ਦੇਸੀ ਗਰਲ ਕਿਉ ਹੈ ਇੰਨੀ ਉਤਸ਼ਾਹਿਤ

ਆਖਿਰਕਾਰ ਦੇਸੀ ਗਰਲ ਕਿਉ ਹੈ ਇੰਨੀ ਉਤਸ਼ਾਹਿਤ

ਪ੍ਰਿਅੰਕਾ ਚੋਪੜਾ ਨੇ ਅੱਜ ਰਸਮੀ ਤੌਰ ‘ਤੇ ਆਪਣੀ ਬਾਲੀਵੁੱਡ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੇਸੀ ਗਰਲ ਪ੍ਰਿਅੰਕਾ ਆਪਣੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਗੱਲ ਦੀ ਜਾਣਕਾਰੀ ਪ੍ਰਿਅੰਕਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ।ਪ੍ਰਿਅੰਕਾ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਇੱਕ ਫ਼ੋਟੋ ਪੋਸਟ ਕੀਤੀ ਨਾਲ ਹੀ ਇਸ ਨੂੰ ਕੈਪਸ਼ਨ ਦਿੱਤਾ ਹੈ, ‘ਅੱਜ ਮੈਂ ਬੇਹੱਦ ਉਤਸ਼ਾਹਿਤ ਅਤੇ ਖੁਸ਼ ਹਾਂ। ਕੁਝ ਕਹਾਣੀਆਂ ਕਹਿਣ ਲਈ ਬਣਦੀਆਂ ਹਨ। ਆਇਸ਼ਾ ਚੌਧਰੀ ਅਤੇ ਉਸ ਦੇ ਮਾਂ-ਪਿਓ ਅਦਿਤੀ ਅਤੇ ਨਿਰੇਨ ਦੀ ਕਹਾਣੀ ਨੂੰ ਅਸੀਂ ਪੇਸ਼ ਕਰਨ ਜਾ ਰਹੇ ਹਾਂ, ਫ਼ਿਲ਼ਮ ਦਾ ਟਾਈਟਲ ‘ਦ ਸਕਾਈ ਇਜ਼ ਪਿੰਕ’ ਹੈ। ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।”ਦ ਸਕਾਈ ਇਜ਼ ਪਿੰਕ’ ਨੂੰ ਪ੍ਰਿੰਅਕਾ ਚੋਪੜਾ ਰੋਨੀ ਸਕਰੂਵਾਲਾ ਅਤੇ ਸਿਥਾਰਧ ਰਾਏ ਕਪੂਰ ਨੇ ਮਿਲਕੇ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ‘ਚ ਪ੍ਰਿਅੰਕਾ ਦੇ ਨਾਲ-ਨਾਲ ਫਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਵਰਗੇ ਸਟਾਰਸ ਨਜ਼ਰ ਆਉਣਗੇ। ‘ਦ ਸਕਾਈ ਇਜ਼ ਪਿੰਕ’ ਸੋਨਾਲੀ ਬੋਸ ਨਿਰਦੇਸ਼ਤ ਕਰ ਰਹੀ ਹੈ।ਫ਼ਿਲਮ ਇੱਕ ਅਜਿਹੇ ਵਿਸ਼ੇ ‘ਤੇ ਆਧਾਰਿਤ ਫ਼ਿਲਮ ਹੈ, ਜਿਸ ਦੀ ਸ਼ੂਟਿੰਗ ਇੱਕ ਵਾਰ ‘ਚ ਹੀ ਖ਼ਤਮ ਹੋ ਜਾਵੇਗੀ। ਫ਼ਿਲਮ ਲਈ ਪ੍ਰਿਅੰਕਾ ਨੂੰ ਜ਼ਿਆਦਾ ਸਮਾਂ ਵੀ ਨਹੀਂ ਦੇਣਾ ਪਵੇਗਾ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...