Breaking News
Home / Entertainment / ਜੇ ਤੁਸੀ ਵੀ ਨਸ਼ੇ ਤੋਂ ਹੋਣਾ ਚਾਹੁੰਦੇ ਹੋ ਦੂਰ ਤਾਂ ਫਿਰ ਕਲੰ ਫਿਲਮ ਦੇਖਣਾ ਨਾ ਭੁੱਲਣਾ

ਜੇ ਤੁਸੀ ਵੀ ਨਸ਼ੇ ਤੋਂ ਹੋਣਾ ਚਾਹੁੰਦੇ ਹੋ ਦੂਰ ਤਾਂ ਫਿਰ ਕਲੰ ਫਿਲਮ ਦੇਖਣਾ ਨਾ ਭੁੱਲਣਾ

ਹਰ ਹਫਤੇ ਕੋਈ ਨਾ ਕੋਈ ਫਿਲਮ ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣ ਰਹੀ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ’10ਅਗਸਤ ਜੀ ਹਾਂ ਮਤਲਬ ਕੰਲ੍ਹ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦੱਸ ਦੇਈਏ ਕਿ ਮਿੰਟੂ ਗੁਰੂਸੁਰੀਆ ਉਹੀ ਹੈ, ਜੋ ਕਦੇ ਨਸ਼ੇ ‘ਚ ਹੀ ਡੁੱਬਿਆ ਰਹਿੰਦਾ ਸੀ ਅਤੇ ਆਪਣੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਉਹ ਨਿੱਕੀਆਂ-ਮੋਟੀਆਂ ਚੋਰੀਆਂ ਕਰਦਾ ਸੀ। ਚੋਰੀਆਂ ਕਰਨਾ ਉਸ ਲਈ ਆਮ ਗੱਲ ਸੀ। ਲੜਾਈ, ਝਗੜੇ ਅਤੇ ਜੇਲ ‘ਚ ਜਾਣਾ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਸਨ ਪਰ ਉਸ ਨੇ ਆਪਣੀ ਇੱਛਾ ਸ਼ਕਤੀ ਦੇ ਸਹਾਰੇ ਇਸ ਨਰਕ ‘ਚੋਂ ਬਾਹਰ ਆ ਕੇ ਹੋਰਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ।ਇਸ ਨੂੰ ਪੰਜਾਬੀ ਇੰਡਸਟਰੀ ਦੀ ਪਹਿਲੀ ਅਜਿਹੀ ਫਿਲਮ ਕਿਹਾ ਜਾ ਸਕਦਾ ਹੈ, ਜਿਸ ਦੇ ਜ਼ਰੀਏ ਕਿਸੇ ਵਿਅਕਤੀ ਨੇ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਡਰ ਤੋਂ ਪਰਦੇ ‘ਤੇ ਉਤਾਰਨ ਦੀ ਖੁੱਲ੍ਹ ਦਿੱਤੀ ਹੋਵੇ। ਹੁਣ ਉਹੀ ਮਿੰਟੂ ਪੰਜਾਬੀ ਦਾ ਸਰਗਰਮ ਲੇਖਕ ਅਤੇ ਪੱਤਰਕਾਰ ਬਣ ਗਿਆ ਹੈ। ਉਸ ਨੇ ਆਪਣੇ ਜੀਵਨ ਦੇ ਇਸ ਸਫਰ ਨੂੰ ‘ਡਾਕੂਆਂ ਦਾ ਮੁੰਡਾ’ ਨਾਂ ਦੀ ਕਿਤਾਬ ‘ਚ ਕਲਮਬੱਧ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਿੰਟੂ ਦੇ ਇਸ ਸਫਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ੍ਹਾਂ ਦੇ ਹੱਡਾਂ ‘ਚ ਨਸ਼ਾ ਰਚ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ ‘ਚੋਂ ਕਦੇ ਵੀ ਬਾਹਰ ਨਹੀਂ ਆ ਸਕਦੇ। ਬੇਸ਼ੱਕ ਇਹ ਨਿਰੋਲ ਰੂਪ ‘ਚ ਇਕ ਕਮਰਸ਼ੀਅਲ ਫਿਲਮ ਹੈ ਪਰ ਪੰਜਾਬ ਦੀ ਜਵਾਨੀ ਨੂੰ ਰਾਹੇ ਪਾ ਸਕਦੀ ਹੈ।ਦੱਸ ਦੇਈਏ ਕਿ ‘ਡਾਕੂਆਂ ਦਾ ਮੁੰਡਾ’ ਮਨਦੀਪ ਬੈਨੀਪਾਲ ਦੁਆਰਾ ਡਾਇਰੈਕਟ ਕੀਤੀ ਗਈ ਹੈ। ਮਨਦੀਪ ਇਸ ਤੋਂ ਪਹਿਲਾਂ ‘ਸਾਡਾ ਹੱਕ’, ‘ਯੋਧਾ’ ਅਤੇ ‘ਏਕਮ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਸ ਫਿਲਮ ‘ਚ ਮਿੰਟੂ ਦੀ ਭੂਮਿਕਾ ‘ਚ ਦੇਵ ਖਰੌੜ ਨਜ਼ਰ ਆਉਣਗੇ। ‘ਰੁਪਿੰਦਰ ਗਾਂਧੀ’ ਤੇ ‘ਰੁਪਿੰਦਰ ਗਾਂਧੀ 2’ ਨੇ ਦੇਵ ਖਰੌੜ ਨੂੰ ਪੰਜਾਬੀ ਦੇ ਨਾਮੀ ਅਦਾਕਾਰਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ ਹੈ। ਉਮੀਦ ਹੈ ਕਿ ਉਹ ਇਸ ਫਿਲਮ ‘ਚ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕਰੇਗਾ। ਦੇਵ ਤੋਂ ਇਲਾਵਾ ਇਸ ਫਿਲਮ ‘ਚ ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ, ਕੁਲਜਿੰਦਰ ਸਿੱਧੂ, ਅਨੀਤਾ ਮੀਤ, ਜੱਗੀ ਖਰੌਡ, ਹਰਦੀਪ ਗਿੱਲ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣਗੇ। ‘ਡਾਕੂਆਂ ਦਾ ਮੁੰਡਾ’ 10 ਅਗਸਤ ਨੂੰ ਦਸਤਖਤ ਦੇਵੇਗੀ ਅਤੇ ਇਹ ਫਿਲਮ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ‘ਚ ਕਿੰਨੀ ਸਫਲ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *