Breaking News
Home / Featured / Crime / ਪਿਆਰ ਨਹੀ ਸਗੋਂ ਕੁੱਟ ਮਾਰ ਦੀ ਹੋਈ ਸ਼ਿਕਾਰ ਨਵ- ਵਿਆਹੁਤਾ

ਪਿਆਰ ਨਹੀ ਸਗੋਂ ਕੁੱਟ ਮਾਰ ਦੀ ਹੋਈ ਸ਼ਿਕਾਰ ਨਵ- ਵਿਆਹੁਤਾ

ਧੀ ਨੂੰ ਜੇ ਸੁਹਰੇ ਘਰ ‘ਚ ਆਪਣੇ ਪੇਕੇ ਘਰ ਵਾਲਾ ਪਿਆਰ ਮਿਲੇ ਤਾਂ ਫਿਰ ਉਹ ਆਪਣੇ ਮਾਪਿਆ ਨੂੰ ਇੱਕ ਦਿਨ ‘ਚ ਹੀ ਭੁੱਲ ਸਕਦੇ ਹਾਂ , ਪਰ ਹੁਣ ਹਲਾਤ ਇੰਨੇ ਮਾੜੇ ਨੇ ਕੀ ਸਹੁਰਿਆਂ ਦੇ ਜ਼ੁਲਮ ਤੋਂ ਪ੍ਰੇਸ਼ਾਨ ਨੂੰਹਾਂ ਦਿਆਂ ਮਾਮਲਿਆਂ ਰੁਕਣ ਦਾ ਨਾਂ ਨਹੀਂ ਲੈ ਰਹੇ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ , ਜਿੱਥੇ ਨਵੀਂ ਵਿਆਹੀ ਨੂੰਹ ਨੂੰ ਕਿਤੇ ਵੀ ਜਾਣ ਤੋਂ ਰੋਕਣ ਵਾਲੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ । ਇਹ ਹੀ ਨਹੀਂ ਨਵੀਂ ਵਿਆਹੀ ਕੁੜੀ ਦੇ ਭਰਾਵਾਂ ਨੂੰ ਕੁੜੀ ਗੁਰਸ਼ਰਨ ਭਾਟੀਆ ਦੇ ਦੇ ਸਹੁਰਿਆਂ ਵਲੋਂ ਕੁਟਿਆ ਵੀ ਗਿਆ ।ਨਗਰ ਬਸਤੀ ਸ਼ੇਖ ਨਿਵਾਸੀ ਡਿਮਪਲ ਨੇ ਦੱਸਿਆ ਕੇ ਉਸਦਾ ਵਿਆਹ ਅੰਬਿਕਾ ਕੋਲੋਨੀ ਨਿਵਾਸੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਅਤੇ ਸਹੁਰਿਆਂ ਨੇ ਉਸਨੂੰ ਕਿਤੇ ਜਾਣ ਨਹੀਂ ਦਿੱਤਾ । ਇੱਥੇ ਤੱਕ ਕੇ ਮਾਇਕੇ ਵੀ ਨਹੀਂ ਸੀ ਜਾਣ ਦਿੰਦੇ । ਕੁੱਝ ਦਿਨਾਂ ਪਹਿਲਾਂ ਜਦ ਉਹ ਮਾਇਕੇ ਤੋਂ ਵਾਪਿਸ ਸਹੁਰੇ ਘਰ ਪਰਤੀ ਤਾਂ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਅਤੇ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਨਿਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ।
ਇਸ ਗੱਲ ਦੀ ਜਾਣਕਾਰੀ ਉਸਦੇ ਭਰਾ ਨੂੰ ਦਿੱਤੀ ਗਈ ਤਾਂ ਸਹੁਰਿਆਂ ਨੇ ਭਰਾ ਵੀ ਨਹੀਂ ਬਕਸ਼ੇ ਅਤੇ ਉਹਨਾਂ ਤੇ ਵੀ ਹਮਲਾ ਕੀਤਾ ।ਉਸਦੇ ਭਰਵਾਵਾਂ ਦੇ ਕਪੜੇ ਵੀ ਫਾੜ੍ਹ ਦਿੱਤੇ । ਇੱਥੇ ਹੀ ਨਹੀਂ ਰੁਕੇ ਬਲਕਿ ਉਹਨਾਂ ਦੀ ਕਾਰ ਤੱਕ ਤੋੜ ਦਿੱਤੀ । ਡਿਮਪਲ ਨੇ ਇਸ ਸਬੰਧ ਵਿੱਚ ਥਾਣਾ 08 ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ , ਇਸ ਮਾਮਲੇ ਦੀ ਜਾਂਚ ਜਾਰੀ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...