Breaking News
Home / Featured / Crime / ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ
ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਲੈਕੇ ਮਿਲੇ ਧਮਕੀ ਭਰੇ ਪੱਤਰ ਬਾਅਦ ਰੇਲਵੇ ਨੇ ਸਿਰਫ ਕਾਗਜ਼ਾਂ ‘ਚ ਵਧਾਈ ਸੁਰੱਖਿਆ। ਜੀ ਹਾਂ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੂੰ ਮਿਲੀ ਚਿੱਠੀ ਬਾਅਦ ਜਿੱਥੇ ਵਿਭਾਗ ਸਮੇਤ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੰਚ ਗਿਆ ਪਰ ਕਾਗਜ਼ਾਂ ਵਿਚ ਹੋਈ ਸਖ਼ਤੀ ਸਟੇਸ਼ਨ ‘ਤੇ ਕਿੱਧਰੇ ਦਿਖਾਈ ਨਹੀਂ ਦੇ ਰਹੀ।
ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ
ਭਾਵੇਂ ਰੇਲ ਸਫ਼ਰ ਕਰਨ ਵਾਲੇ ਯਾਤਰੀ ਇਸ ਸਦਕਾ ਪ੍ਰੇਸ਼ਾਨੀ ਹੋਣ ਦੀ ਗੱਲ ਕਰਦੇ ਹਨ ਪ੍ਰੰਤੂ ਦੇਸ਼ ਦੇ ਹਿੱਤ ਨੂੰ ਦੇਖਦਿਆਂ ਸਖਤੀ ਦੇ ਨਾਲ-ਨਾਲ ਹਰ ਮਨੁੱਖ-ਵਸਤੂ ‘ਤੇ ਜਵਾਨਾਂ ਦੀ ਪੈਨੀ ਨਜ਼ਰ ਹੋਣ ਦੀ ਵੀ ਗੁਹਾਰ ਲਗਾ ਰਹੇ ਹਨ ਤੇ ਦੂਸਰੇ ਪਾਸੇ ਰੇਲਵੇ ਦੇ ਉੱਚ ਅਧਿਕਾਰੀਆਂ ਸਪੱਸ਼ਟ ਕੀਤਾ ਕਿ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਦੀ ਛੁੱਟੀ ਰੱਦ ਕਰਕੇ ਚੱਪੇ-ਚੱਪੇ ਨੂੰ ਸੀਲ ਕੀਤਾ ਗਿਆ ਹੈ।
ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ
ਦੱਸ ਦੱਈਏ ਕਿ ਰੇਲਵੇ ਦੇ ਚੱਪੇ-ਚੱਪੇ ਨੂੰ ਸੀਲ ਕਰਨ ਦਾ ਦਾਅਵਾ ਕਰਦਿਆਂ ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੀ.ਆਰ.ਪੀ. ਰੇਲਵੇ ਪੁਲਿਸ ਸਮੇਤ ਸਾਰੇ ਜਵਾਨਾਂ ਦੀਆਂ ਛੁੱਟੀਆਂ ਕੈਂਸਲ ਕਰਕੇ ਸਟੇਸ਼ਨਾਂ ਅਤੇ ਰੇਲਾਂ ਵਿਚ ਤਾਇਨਾਤੀ ਕੀਤੀ ਗਈ ਹੈ ਤਾਂ ਜੋ 15 ਅਗਸਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਅਤੇ ਹਰ ਵਿਅਕਤੀ ‘ਤੇ ਪੈਨੀ ਨਜ਼ਰ ਟਿਕਾਈ ਜਾ ਸਕੇ।
ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ
ਪਰ ਦੂਜੇ ਪਾਸੇ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਦਾਅਵਿਆਂ ਦੀ ਨਿਕਲ ਰਹੀ ਫੂਕ ਦੀ ਗੱਲ ਕਰਦਿਆਂ ਯਾਤਰੀਆਂ ਨੇ ਕਿਹਾ ਕਿ ਰੇਲਵੇ ਤੇ ਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੇ ਕਾਰਜ ਵਿਚ ਕੁਤਾਹੀ ਨਹੀਂ ਵਰਤਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਖਤੀ ਹੋਣ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ, ਪੰ੍ਰਤੂ ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ ਅਜਿਹਾ ਹੋਣਾ ਜ਼ਰੂਰੀ ਹੈ ਤਾਂ ਜੋ ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਕਾਇਮ ਰੱਖਿਆ ਜਾ ਸਕੇ।

About Time TV

Check Also

ਮਾਚਿਸ ਫੈਕਟਰੀ ‘ਚ ਧਮਾਕਾ, 2 ਮਜ਼ਦੂਰ ਗੰਭੀਰ ਜਖ਼ਮੀ

ਬਠਿੰਡਾ, 19 ਨਵੰਬਰ, (ਚੜ੍ਹਦੀਕਲਾ ਵੈਬ ਡੈਸਕ) : ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ...