Breaking News
Home / Entertainment / Bollywood / ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾ…
ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾ...

ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾ…

ਗੱਲ ਜਦੋ ਫੈਸ਼ਨ ਦੀ ਹੋਵੇ ਤਾਂ ਬਾਲੀਵੁੱਡ ਦੀ ਕੋਈ ਵੀ ਅਦਾਕਾਰਾ ਕਿਉ ਨਾ ਹੋਵੇ ਉਹ ਅਪ ਟੂ ਡੇਟ ਰਹਿੰਦੀ ਹੈ ਪਰ ਅੱਜ ਚਰਚਾ ‘ਚ ਬਣੀ ਹੈ ਕੰਗਨਾ ਰਣੌਤ ।ਐਕਟਿੰਗ ‘ਚ ਤਾਂ ਕੰਗਨਾ ਦਾ ਕੋਈ ਜਵਾਬ ਨਹੀ ਅਤੇ ਹੁਣ ਉਹ ਫੈਸ਼ਨ ਗੇਮ ‘ਚ ਵੀ ਅੱਗੇ ਨਿਕਲ ਚੁੱਕੀ ਹੈ ।ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾਸਾੜ੍ਹੀ ਹੋਵੇ ਜਾਂ ਸੂਟ , ਬਾਲੀਵੁੱਡ ਦੀ ਅਭਿਨੇਤਰੀ ਹਰ ਆਊਟਫਿੱਟ ‘ਚ ਫਿੱਟ ਬੈਠਦੀ ਹੈ ਏਅਰਪੋਰਟ ਸਟਾਈਲ ਹੋਵੇ ਜਾਂ ਫ੍ਰਿ ਐਵਾਰਡ ਨਾਈਟ , ਕੰਗਨਾ ਹਰ ਜਗਾ੍ਹ ਆਪਣੇ ਸਟਾਇਲ ਅਤੇ ਵੱਖਰੇ ਅੰਦਾਜ ਕਰਕੇ ਲੋਕਾਂ ਨੂੰ ਦੀਵਾਨਾ ਬਣਾਉਣਾ ਖੂਬ ਜਾਣਦੀ ਹੈ ।ਹਾਲ ਹੀ ‘ਚ ਕੰਗਨਾ ਰਣੌਤ ‘ਸਦਗੁਰੂ’ ਨਾਂ ਨਾਲ ਮਸ਼ਹੂਰ ਲੇਖਕ ਅਤੇ ਸੰਤ ਜੱਗੀ ਵਾਸੂਦੇਵ ਨੂੰ ਮਿਲੀ।ਕੰਗਨਾ ਨੇ ਪਿੰਕ ਫਲੋਰਲ ਸਾੜ੍ਹੀ ਨਾਲ ਮੋਤੀਆਂ ਨਾਲ ਬਣਿਆਂ ਬਹੁਤ ਖੂਬਸੂਰਤ ਨੈੱਕਲੇਸ ਪਾਇਆ ਹੋਇਆ ਸੀ , ਜਿਸ ਨੂੰ ਦੇਖ ਸਾਰਿਆ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿੱਕ ਗਈਆਂ।

ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾਖੂਬਸੂਰਤ ਪਿੰਕ ਫਲੋਰਲ ਸਾੜ੍ਹੀ ਨਾਲ ਪਹਿਨੇ ਗਏ ਇਸ ਨੈੱਕਲੇਸ ਦੀ ਬੇਹੱਦ ਖਾਸ ਗੱਲ ਸੀ ਇਸ ਦਾ ਡਿਜ਼ਾਈਨ।ਇਸ ਨੈੱਕਲੇਸ ‘ਤੇ ਬਣੇ ਪੇਂਡੇਂਟ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਇਹ ਪੇਂਡੇਂਟ ਮਧੂ ਮੱਖੀ ਤੋਂ ਪ੍ਰੇਰਿਤ ਸੀ।ਕੰਗਨਾ ਰਣੌਤ ਨੇ ਬਣਾਇਆ ਲੋਕਾਂ ਨੂੰ ਦੀਵਾਨਾਦੱਸ ਦੇਈਏ ਕਿ ਮਧੂ ਮੱਖੀ ਨਾਲ ਬਣਿਆ ਪੇਂਡੇਂਟ ਵਾਲਾ ਨੈੱਕਲੇਸ ਇਟੈਲੀਅਨ ਬ੍ਰੈਂਡ ‘ਗੁੱਚੀ’ ਦਾ ਹੈ, ਜਿਸ ਦੀ ਕੀਮਤ 1,990 ਡਾਲਰ (1,36,563 ਰੁ) ਹੈ।ਦੱਸਣਯੋਗ ਹੈ ਕਿ ਕੰਗਨਾ ਉਨ੍ਹਾਂ ਅਭਿਨੇਤਰੀਆਂ ‘ਚੋਂ ਹੈ, ਜੋ ਆਪਣੇ ਕੱਪੜੇ ਅਤੇ ਅਸੈਸਰੀਜ਼ ਨੂੰ ਰਿਪੀਟ ਕਰਨਾ ਪਸੰਦ ਕਰਦੀ ਹੈ। ਉਨ੍ਹਾਂ ਨੇ ਇਸ ਨੈੱਕਲੇਸ ਨੂੰ ਵੀ ਰਿਪੀਟ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੰਡਨ ‘ਚ ਆਪਣੇ ਸਟਾਈਲਿਸਟ ਦੇ ਜਨਮਦਿਨ ਮੌਕੇ ਪਹਿਿਨਆ ਸੀ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...