Breaking News
Home / national / ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ
ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ

ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ

ਰਿਫਰੈਂਡਮ 2020 ਨੂੰ ਲੈਕੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਖਾਲਿਸਤਾਨੀ ਸਮਰਥਕਾਂ ਨੂੰ ਕਿਹਾ ਕਿ ਜੇਕਰ ਉਹ ਖਾਲਿਸਤਾਨ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ ਤਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੋਂ ਆਪਣੇ ਖਾਲਿਸਤਾਨ ਰਾਜ ਦੀ ਨੀਂਵ ਰੱਖੀ ਸੀ ਇਸ ਲਈ ਉਹ ਪਹਿਲਾ ਖਾਲਿਸਤਾਨ ਦੀ ਸ਼ੁਰੂਆਤ ਲਾਹੌਰ ਤੋਂ ਸ਼ੁਰੂ ਕਰਨ ਅਤੇ ਫਿਰ ਇੱਧਰ ਵੱਲ ਨੂੰ ਮੁੜਨ । ਉਨ੍ਹਾਂ ਇਸਦੇ ਨਾਲ ਹੀ ਆਪ ਪਾਰਟੀ ਉੱਤੇ ਵੀ ਤਿੱਖਾ ਪਰਹਾਰ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿਚ ਆਪ ਦਾ ਝਾੜੂ ਤਿੱਲਾ-ਤਿੱਲਾ ਹੋ ਗਿਆ ਹੈ।
ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ
ਦੱਸ ਦੇਈਏ ਕਿ ਅੱਜ ਉਹ ਪਟਿਆਲਾ ਦੀ ਜੇਲ੍ਹ ਵਿੱਚ ਪਹੁੰਚੇ ਸਨ ਜਿੱਥੇ ਹੁਣ ਕੈਦੀਆਂ ਵਲੋਂ ਬਣਾਇਆ ਗਿਆ ਖਾਣਾ 90 ਰੁਪਏ ਥਾਲੀ ਦੇ ਹਿਸਾਬ ਨਾਲ ਵਿਕੇਗਾ।  ਇਸ ਸਕੀਮ ਦਾ ਉਦਘਾਟਨ ਕਰਨ ਹੀ ਜੇਲ੍ਹ ਮੰਤਰੀ ਪਟਿਆਲਾ ਜੇਲ੍ਹ ਪਹੁੰਚੇ ਸਨ ਇਸ ਮੋਕੇ ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਪੰਜਾਬ ਦਾ ਜੇਲ੍ਹ ਵਿਭਾਗ ਲਗਾਤਾਰ ਪਿਛਲੇ ਕੁਛ ਸਮੇ ਤੋਂ ਨਵੇਂ ਨਵੇਂ ਤਰੀਕੇ ਆਪਣਾ ਰਿਹਾ ਹੈ ਜਿਸ ਦੇ ਤਹਿਤ ਪਟਿਆਲਾ ਤੋਂ ਕੈਦੀਆਂ ਵਲੋਂ ਬਣਾਏ ਗਏ ਖਾਣੇ ਨੂੰ ਹੁਣ ਸ਼ਹਿਰ ਵਾਸੀਆਂ ਦੇ ਲਈ ਵੀ ਪਰੋਸਿਆ ਜਾਵੇਗਾ।
ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ
ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਮੀਡਿਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿਹਾ ਜੇਲ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਵਿਭਾਗ ਪਿਛਲੇ ਕਾਫੀ ਸਮੇ ਤੋਂ ਇਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਤਾ ਜੋ ਜੇਲ੍ਹਾਂ ਨੂੰ ਪੰਜਾਬ ਸਰਕਾਰ ਦੇ ਫੰਡਾਂ ਵਲ ਵੇਖਣ ਦੀ ਲੋੜ ਨਾ ਪਵੇ ਉਨ੍ਹਾਂ ਕਿਹਾ ਕਿ ਇੱਥੇ ਜੇਕਰ ਇਹ ਉਪਰਾਲਾ ਸਫ਼ਲ ਰਹਿੰਦਾ ਹੈ ਤਾਂ ਉਹ ਪੰਜਾਬ ਦੀਆਂ ਦੂਸਰਿਆਂ ਜੇਲ੍ਹਾਂ ‘ਚ ਵੀ ਇਸ ਨੂੰ ਸ਼ੁਰੂ ਕਰਨਗੇ।  ਇਸਦੇ ਨਾਲ ਹੀ ਇਕ ਸਵਾਲ ਦੇ ਜਵਾਬ “ਜੇਲ੍ਹ ਦੇ ਖਾਣੇ ਦਾ ਲੰਿਕ ਰਾਹੂ ਤੇ ਕੇਤੁ” ਨਾਲ ਹੈ ਦਾ ਜਵਾਬ ਹੱਸਦੇ ਹੋਏ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਰਾਹੁ ਤੇ ਕੇਤੁ ਸਿਰਫ਼ ਸੁਖਬੀਰ, ਮਜੀਠੀਆ ਹੀ ਦਿਖਦੇ ਹਨ ਬਾਕੀ ਉਹ ਕਿਸੇ ਨੂੰ ਨਹੀਂ ਜਾਣਦੇ।

About Time TV

Check Also

ਆੜ੍ਹਤੀਏ ਨੇ ਰੇਲਗੱਡੀ ਹੇਠਾਂ ਆਕੇ ਕੀਤੀ ਜੀਵਨ ਲੀਲਾ ਸਮਾਪਤ

ਪਟਿਆਲਾ, (ਅਮਰਜੀਤ ਸਿੰਘ) ਮੁੱਖ -ਮੰਤਰੀ ਦੇ ਸ਼ਹਿਰ ਪਟਿਆਲਾ ਦੇ 20 ਨੰਬਰ ਫਾਟਕ ਵਿਖੇ ਰੇਲ-ਗੱਡੀ ਹੇਠਾਂ ...

Leave a Reply

Your email address will not be published. Required fields are marked *