Breaking News
Home / Entertainment / Bollywood / ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ ‘ਧੜਕ’ ਦੀ ਸਕਸੈੱਸ ਪਾਰਟੀ

ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ ‘ਧੜਕ’ ਦੀ ਸਕਸੈੱਸ ਪਾਰਟੀ

ਮੁੰਬਈ ਵਿੱਚ ਬੀਤੀ ਰਾਤ ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ ‘ਧੜਕ’ ਦੀ ਸਕਸੈੱਸ ਪਾਰਟੀ ਰੱਖੀ ਗਈ। ਇਸ ਵਿੱਚ ਫਿਲਮ ਦੀ ਕਾਸਟ ਅਤੇ ਕਰਿਊ ਦੇ ਲੋਕ ਸ਼ਾਮਿਲ ਸਨ।ਪਾਰਟੀ ਵਿੱਚ ਜਾਨਵੀ ਕਪੂਰ ਦੇ ਨਾਲ ਖੁਸ਼ੀ ਕਪੂਰ ਵੀ ਨਜ਼ਰ ਆਈ। ਦੋਵੇਂ ਹੀ ਭੈਣਾਂ ਬੇਹੱਦ ਖੁਬਸੂਰਤ ਲੱਗ ਰਹੀਆਂ ਸਨ। ਧੜਕ ਨੇ ਬਾਕਸ ਆਫਿਸ ਤੇ ਸ਼ਾਨਦਾਰ ਬਿਜਨੈੱਸ ਕੀਤਾ ਹੈ।ਇਹ ਜਾਨਵੀ ਦੀ ਪਹਿਲੀ ਅਤੇ ਈਸ਼ਾਨ ਦੀ ਦੂਜੀ ਫਿਲਮ ਸੀ।ਧੜਕ ਮਰਾਠੀ ਫਿਲਮ ਸੈਰਾਟ ਦਾ ਹਿੰਦੀ ਰੀਮੇਕ ਸੀ, ਇਸ ਨੂੰ ਕ੍ਰਿਿਟਕਸ ਅਤੇ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।

ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦੀ ਸਕਸੈੱਸ ਪਾਰਟੀ

ਬਾਕਸ ਆਫਿਸ ਤੇ ਧੜਕ ਨੇ 60 ਕਰੋੜ ਦੇ ਪਾਰ ਬਿਜਨੈੱਸ ਕੀਤਾ।ਉੱਥੇ ਧੜਕ ਨੇ ਵਰਲਵਾਈਡ 100 ਕਰੋੜ ਦਾ ਆਂਕੜਾ ਪਾਰ ਕੀਤਾ ।ਹਾਲ ਹੀ ਵਿੱਚ ਅਨਾਊਸਮੈਂਟ ਕੀਤੀ ਗਈ ਕਿ ਜਾਨਵੀ ਕਪੂਰ, ਕਰਨ ਜੌਹਰ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਫਿਲਮ ਤਖ਼ਤ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 2020 ਵਿੱਚ ਰਿਲੀਜ਼ ਹੋਵੇਗੀ।ਸਕਸੈੱਸ ਬੈਸ਼ ਵਿੱਚ ਮੌਜੂਦ ਜਿਆਦਾਤਰ ਸਿਤਾਰੇ ਬਲੈਕ ਆਊਟਫਿਟ ਵਿੱਚ ਦਿਖਾਈ ਦਿੱਤੇ।

ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦੀ ਸਕਸੈੱਸ ਪਾਰਟੀ
ਜਾਨਵੀ ਅਤੇ ਖੁਸ਼ੀ ਕਪੂਰ ਵੀ ਬਲੈਕ ਡ੍ਰੈੱਸ ਵਿੱਚ ਨਜ਼ਰ ਆਈ। ਦੋਵੇਂ ਭੈਣਾਂ ਦਾ ਬਲੈਕ ਡ੍ਰੈੱਸ ਵਿੱਚ ਜ਼ਬਰਦਸਤ ਸਵੈਗ ਦੇਖਣ ਨੂੰ ਮਿਿਲਆ। ਖੁਸ਼ੀ ਕਪੂਰ ਬਲੈਕ ਕ੍ਰਾਪ ਟਾਪ ਅਤੇ ਟ੍ਰਾਊਜਰ ਵਿੱਚ ਦਿਖਾਈ ਦਿੱਤੀ।ਉਨ੍ਹਾਂ ਨੇ ਸਲੰਿਗ ਬੈਕ ਕੈਰੀ ਕੀਤਾ ਸੀ।ਜਾਨਵੀ ਬਲੈਕ ਸ਼ਾਰਟ ਡ੍ਰੈੱਸ ਵਿੱਚ ਦਿਖਾਈ ਦਿੱਤੀ।

ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦੀ ਸਕਸੈੱਸ ਪਾਰਟੀ

ਸਟੇਟਮੈਂਟ ਇਅਰਿੰਗਜ਼ ਅਤੇ ਓਪਨ ਹੇਅਰ ਦੇ ਨਾਲ ਉਨ੍ਹਾਂ ਨੇ ਆਪਣਾ ਲੁਕ ਕੰਪਲੀਟ ਕੀਤਾ। ਉਨ੍ਹਾਂ ਦੇ ਨਾਲ ਦਿਖੇ ਈਸ਼ਾਨ ਖੱਟਰ ਬਲੈਕ ਟੀਸ਼ਰਟ ਅਤੇ ਗ੍ਰੇ ਡੈਨਿਮ ਵਿੱਚ ਕੂਲ ਲੱਗ ਰਹੇ ਸਨ। ਕਰਨ ਜੌਹਰ ਦੇ ਨਾਲ ਈਸ਼ਾਨ ਖੱਟਰ ਵੀ ਨਜ਼ਰ ਆਏ। ਸਕਸੈੱਸ ਪਾਰਟੀ ਵਿੱਚ ਵੀ ਜਾਨਵੀ-ਈਸ਼ਾਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *