Breaking News
Home / Punjab / Malwa / ਜੇਲ੍ਹ ਮੰਤਰੀ ਨੇ ਸੁਖਬੀਰ ਤੇ ਮਜੀਠੀਆ ਨੂੰ ਦੱਸਿਆ ਰਾਹੂ, ਕੇਤੁ
ਜੇਲ੍ਹ ਮੰਤਰੀ ਨੇ ਸੁਖਵੀਰ ਤੇ ਮਜੀਠੀਆ ਨੂੰ ਦੱਸਿਆ ਰਾਹੂ, ਕੇਤੁ

ਜੇਲ੍ਹ ਮੰਤਰੀ ਨੇ ਸੁਖਬੀਰ ਤੇ ਮਜੀਠੀਆ ਨੂੰ ਦੱਸਿਆ ਰਾਹੂ, ਕੇਤੁ

ਜੇਲ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਪੰਜਾਬ ਦਾ ਜੇਲ੍ਹ ਵਿਭਾਗ ਲਗਾਤਾਰ ਪਿਛਲੇ ਕੁੱਝ ਸਮੇਂ ਤੋਂ ਨਵੇਂ-ਨਵੇਂ ਤਰੀਕੇ ਆਪਣਾ ਰਿਹਾ ਹੈ ਜਿਸ ਦੇ ਤਹਿਤ ਪਟਿਆਲਾ ਤੋਂ ਕੈਦੀਆਂ ਵਲੋਂ ਬਣਾਏ ਗਏ ਖਾਣੇ ਨੂੰ ਹੁਣ ਸ਼ਹਿਰ ਵਾਸੀਆਂ ਦੇ ਲਈ ਵੀ ਪਰੋਸਿਆ ਜਾਵੇਗਾ।
ਦੱਸ ਦੇਈਏ  ਕਿ ਇਸ ਸਕੀਮ ਦਾ ਉਦਘਾਟਨ ਪਟਿਆਲਾ ਵਿਖੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੀਤਾ ਅਤੇ ਪਟਿਆਲਾ ਦੀ ਕੇਂਦਰੀ ਜੇਲ ਪੰਜਾਬ ਦੀ ਪਹਿਲੀ ਜੇਲ ਬਣੀ ਹੈ ਜਿਥੇ ਹੁਣ ਕੈਦੀਆਂ ਵਲੋਂ ਬਣਾਇਆ ਗਿਆ ਖਾਣਾ 90 ਰੁਪਏ ਥਾਲੀ ਦੇ ਹਿਸਾਬ ਨਾਲ ਵਿਕੇਗਾ।
ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਮੀਡਿਆ ਨਾਲ ਗੱਲਬਾਤ ਦੌਰਾਨ  ਕਿਹਾ ਕਿ ਜੇਲ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਵਿਭਾਗ ਪਿਛਲੇ ਕਾਫੀ ਸਮੇ ਤੋਂ ਇਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਤਾ ਜੋ ਜੇਲ੍ਹਾਂ ਨੂੰ ਪੰਜਾਬ ਸਰਕਾਰ ਦੇ ਫੰਡਾ ਵੱਲ ਵੇਖਣ ਦੀ ਲੋੜ ਨਾ ਪਵੇ ਉਨ੍ਹਾਂ ਕਿਹਾ ਕਿ ਇੱਥੇ ਜੇਕਰ ਇਹ ਉਪਰਾਲਾ ਸਫ਼ਲ ਰਹਿੰਦਾ ਹੈ ਤਾਂ ਉਹ ਪੰਜਾਬ ਦੀਆਂ ਦੂਸਰਿਆਂ ਜੇਲ੍ਹਾਂ ਵਿਚ ਵੀ ਇਸ ਨੂੰ ਸ਼ੁਰੂ ਕਰਨਗੇ।
ਜਿਕਰਯੋਗ ਹੈ ਕਿ ਇਕ ਸਵਾਲ “ਜੇਲ੍ਹ ਦੇ ਖਾਣੇ ਦਾ ਲੰਿਕ ਰਾਹੋ ਅਤੇ ਕੇਤੋਂ ਨਾਲ ਹੈ” ਦਾ ਜਵਾਬ ਹੱਸਦੇ ਹੋਏ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਰਾਹੂ ਤੇ ਕੇਤੁ  ਸੁਖਬੀਰ, ਮਜੀਠੀਆ ਹੀ ਦਿਖਦੇ ਹਨ ਬਾਕੀ ਉਹ ਕਿਸੇ ਨੂੰ ਨਹੀਂ ਜਾਣਦੇ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *