Breaking News
Home / Entertainment / ਆਪਣੀ ਅਗਲੀ ਫਿਲਮ ਲਈ ਨੀਰੂ ਨੇ ਚੁਣਿਆ ਇਹ ਸਰਦਾਰ
ਆਪਣੀ ਅਗਲੀ ਫਿਲਮ ਲਈ ਨੀਰੂ ਨੇ ਚੁਣਿਆ ਇਹ ਸਰਦਾਰ

ਆਪਣੀ ਅਗਲੀ ਫਿਲਮ ਲਈ ਨੀਰੂ ਨੇ ਚੁਣਿਆ ਇਹ ਸਰਦਾਰ

ਪੰਜਾਬੀ ਇੰਡਸਟਰੀ ਦੇ ਟਰਬਨੇਟਰ ਤਰਸੇਮ ਜੱਸੜ ਅਤੇ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੇ ਉੱਘੇ ਕਲਾਕਾਰਾਂ ਵਿਚੋਂ ਇਕ ਹਨ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਹੀ ਵੱਖ – ਵੱਖ ਤੌਰ ‘ਤੇ ਇੰਡਸਟਰੀ ਨੂੰ ਕਈ ਸੁਪਰਹਿਟ ਫਿਲਮਾਂ ਦਿੱਤੀਆਂ ਹਨ ਪਰ ਲੱਗਦਾ ਹੈ ਕਿ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਇੱਕ ਬਲਾਕਬਸਟਰ ਫਿਲਮ ਇਕੱਠੇ ਕਰਨ ਲਈ ਤਿਆਰ ਹਨ ਕਿਉਂਕਿ ਦੋਵਾਂ ਕਲਾਕਾਰਾਂ ਨੇ ਹਾਲ ਹੀ ਵਿਚ ਇਕ ਪੰਜਾਬੀ ਫਿਲਮ ਸਾਇਨ ਕੀਤੀ ਹੈ ,ਜੀ ਹਾਂ ਤੁਸੀਂ ਜੋ ਵੀ ਸੁਣਿਆ ਹੈ ਸਹੀ ਸੁਣਿਆ !

ਤਰਸੇਮ ਜੱਸੜ ਨਜ਼ਰ ਆਉਣ ਗਏ ਪਾਲੀਵੁੱਡ ਦੀ ਇਸ ਅਦਕਾਰਾ ਨਾਲ

ਰਿਪੋਰਟਸ ਅਨੁਸਾਰ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਨੂੰ ਆਉਣ ਵਾਲੀ ਪੰਜਾਬੀ ਫ਼ਿਲਮ’ ੳ’ ਅ’ ਦੇ ਵਿੱਚ ਇਕੱਠਿਆਂ ਸਕਰੀਨ ਸ਼ੇਅਰ ਕਰਦੇ ਦੇਖਿਆ ਜਾਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਕਿਸ਼ੀਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜਿਹਾਂ ਨੇ ਮਿਸਟਰ ਐਂਡ ਮਿਸਜ਼ 420 ਰਿਟਰਨ, ਵੇਖ ਬਰਾਤਾਂ ਚੱਲੀਆਂ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਫਿਲਮ ‘ੳ ਅ’ ਨੂੰ ਰੂਪਾਲੀ ਗੁਪਤਾ ਦੁਆਰਾ ਪ੍ਰੋਡਿਊਸ ਕੀਤਾ ਜਾਏਗਾ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *