Breaking News
Home / Punjab / Malwa / ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 
ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਟ੍ਰਿਿਬਊਨ ਨੂੰ ਦਿੱਤੇ ਇੱਕ ਇੰਟਰਵਿਊ ‘ਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਖ਼ਾਲਿਸਤਨ ਬਾਰੇ ਕਿਹਾ ਕਿ ਸਿੱਖ ਰੈਫ਼ਰੰਡਮ-2020 ਦੀ ਪੰਜਾਬ ਵਿੱਚ ਕੋਈ ਲੋੜ ਨਹੀਂ, ਨਾ ਇਸ ਦਾ ਕੋਈ ਆਧਾਰ ਹੈ ਤੇ ਨਾ ਹੀ ਇਸ ਨੂੰ ਸਮਰਥਨ ਹਾਸਿਲ ਹੈ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਤੋਂ ਵੱਖ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬੇਰੁਜ਼ਗਾਰੀ, ਨਸ਼ੇ, ਪਲੀਤ ਹੋਈ ਹਵਾ ਤੇ ਧਰਤੀ ਹੇਠਲੇ ਪਾਣੀ ਤੇ ਅਮਨ ਚੈਨ ਬਰਕਰਾਰ ਰਹਿਣ ਬਾਰੇ ਵੱਧ ਸੁਚੇਤ ਹਨ।
ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 
ਜ਼ਿਕਰਯੋਗ ਹੈ ਕਿ ਮਾਨ ਨੇ ਪਿਛਲੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ‘ਚ ਚੱਲ ਰਹੇ ਕਾਟੋ ਕਲੇਸ਼ ਤੇ ਕਿਹਾ ਕਿ ਪਾਰਟੀ ਹਾਲੇ ਵੱਧ-ਫੁੱਲ ਰਹੀ ਹੈ ਤੇ ਪਾਰਟੀ ਨੇ ਕਈ ਗ਼ਲਤੀਆਂ ਵੀ ਕੀਤੀਆਂ ਹਨ ਪਰ ਫਿਰ ਵੀ ਦਿੱਲੀ ਵਿੱਚ ਦੂਜੀ ਵਾਰ ਸਰਕਾਰ ਬਣਾਈ ਹੈ, ਪੰਜਾਬ ਤੋਂ 20 ਵਿਧਾਇਕ ਤੇ ਚਾਰ ਸੰਸਦ ਮੈਂਬਰ ਹਨ। ਅਸੀਂ ਅੱਗੇ ਵਧ ਰਹੇ ਹਾਂ ਤੇ ਵਲੰਟੀਅਰ ਸਾਡੇ ਨਾਲ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵੱਖਰੇ ਸਿੱਖ ਰਾਜ ਦੀ ਮੰਗ ਲਈ ਪ੍ਰਦਰਸ਼ਨ ਹੋ ਰਹੇ ਹਨ ਪਰ 1984 ਦੇ ਸਿੱਖ ਕਤਲੇਆਮ ਉਤੇ ਕੋਈ ਵੀ ਕੌਮਾਂਤਰੀ ਪੱਧਰ ‘ਤੇ ਧਿਆਨ ਦਿਵਾਉਣ ਦਾ ਕੰਮ ਨਹੀਂ ਕਰ ਰਿਹਾ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...