Breaking News
Home / Entertainment / Bollywood / ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ ‘ਚ ਵਿਆਹ
ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ 'ਚ ਵਿਆਹ

ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ ‘ਚ ਵਿਆਹ

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਖੁੱਲ੍ਹਮ-ਖੁੱਲ੍ਹਾ ਨਹੀਂ ਕੀਤਾ ਪਰ ਗੱਲ ਵਿਆਹ ਤੱਕ ਜ਼ਰੂਰ ਪਹੁੰਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਲ ਨਵੰਬਰ ਵਿੱਚ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।ਜਿਸ ਦੀਆਂ ਤਿਆਰੀਆਂ ਵੀ ਕਰ ਲਈ ਗਈਆ ਹਨ। ਕੁੱਝ ਦਿਨ ਪਹਿਲਾਂ ਹੀ ਇਹ ਕਪਲ ਫਲੋਰਿਡਾ ਛੁੱਟੀਆ ਬਤੀਤ ਕਰਨ ਗਿਆ ਸੀ ਜਿੱਥੇ ਇਨ੍ਹਾਂ ਦੋਹਾਂ ਨੇ ਇੱਕਠੇ ਕਈ ਖੂਬਸੂਰਤ ਪਲ ਬਤੀਤ ਕੀਤੇ।ਦੀਪਿਕਾ ਅਤੇ ਰਣਵੀਰ ਭਲੇ ਹੀ ਆਪਣੇ ਪਿਆਰ ਨੂੰ ਦੁਨੀਆ ਤੋਂ ਲੁਕਾ ਕੇ ਰੱਖਣਾ ਚਾਹੁੰਦੇ ਹਨ ਪਰ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੇ ਪਿਆਰ ਦਾ ਸਬੂਤ ਕਈ ਵਾਰ ਮਿਲ ਚੁੱਕਿਆ ਹੈ॥

ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ 'ਚ ਵਿਆਹ

ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ। ਦੀਪਿਕਾ ਨੇ ਰਣਵੀਰ ਦੀ ਤਸਵੀਰ ਤੇ ਕਮੈਂ ਕੀਤਾ ਜਿਸਦਾ ਜਵਾਬ ਮਿਲੇ ਹੀ ਦੀਪਿਕਾ ਸ਼ਰਮਾ ਨਾਲ ਪਾਣੀ-ਪਾਣੀ ਹੋ ਗਈ।ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਪੋਸਟ ਕੀਤੀ, ਇਸ ਤਸਵੀਰ ਵਿੱਚ ਰਣਵੀਰ ਹੱਸਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਨੇ ਜਿਸ ਤਰ੍ਹਾਂ ਹੀ ਇਸ ਤਸਵੀਰ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਦੀਪਿਕਾ ਪਾਦੁਕੋਣ ਖੁਦ ਨੂੰ ਰੋਕ ਨਾ ਸਕੀ ਅਤੇ ਕਮੈਂਟ ਕਰ ਦਿੱਤਾ। ਦੀਪਿਕਾ ਨੇ ਕਮੈਂਟ ਕੀਤਾ ‘ਇੰਨੇ ਹੋਟ ਕਿਸ ਤਰ੍ਹਾਂ ਹੋ? ਦੀਪਿਕਾ ਦੇ ਇਸ ਕਮੈਂਟ ਤੋਂ ਬਾਅਦ ਬਾਲੀਵੁੱਡ ਦੇ ਖਿਲਜੀ ਨੇ ਵੀ ਝੱਟ ਨਾਲ ਦੀਪਿਕਾ ਦੇ ਕਮੈਂਟ ਦਾ ਜਵਾਬ ਦੇ ਦਿੱਤਾ।

ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ 'ਚ ਵਿਆਹ
ਰਣਵੀਰ ਨੇ ਦੀਪਿਕਾ ਦੇ ਕਮੈਂਟ ਤੇ ਲਿਿਖਆ ‘ ਹੁਣ ਹੋ ਗਿਆ ਹਾਂ , ਇਸਦੇ ਨਾਲ ਹੀ ਰਣਵੀਰ ਨੇ ਹੱਸਣ ਵਾਲੇ ਇਮੋਜੀ ਵੀ ਬਣਾਇਆ। ਰਣਵੀਰ ਦਾ ਇਹ ਜਵਾਬ ਪੜ ਕੇ ਬੇਸ਼ਕ ਦੀਪਿਕਾ ਸ਼ਰਮਾ ਗਈ ਹੋਵੇਗੀ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੀਪਿਕਾ ਨੇ ਰਣਵੀਰ ਦੀ ਕਿਸੇ ਤਸਵੀਰ ਤੇ ਕਮੈਂਟ ਕੀਤਾ ਹੋਵੇ, ਇਸ ਤੋਂ ਪਹਿਲਾਂ ਦੀਪਿਕਾ ਰਣਵੀਰ ਦੀ ਤਸਵੀਰ ਤੇ ‘ਮਾਈਨ’ ਦਾ ਕਮੈਂਟ ਕਰ ਚੁੱਕੀ ਹੈ। ਇਸ ਨਾਲ ਇੰਨਾ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਇਨ੍ਹਾਂ ਦੇ ਪਿਆਰ ਦੇ ਚਰਚੇ ਹਰ ਇੱਕ ਦੀ ਜੁਬਾਨ ਤੇ ਪਹਿਲਾਂ ਤੋਂ ਹੀ ਹਨ।

ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ 'ਚ ਵਿਆਹ
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਅਫੇਅਰ ਦੀਆਂ ਖਬਰਾਂ ਸਾਲ 2013 ਵਿੱਚ ਆਈ ਫਿਲਮ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’ ਨਾਲ ਆਉਣ ਲੱਗ ਗਈਆਂ ਸਨ।ਇਸ ਤੋਂ ਬਾਅਦ ਇਹ ਦੋਵੇਂ ਕਪਲ ਕਈ ਵਾਰ ਇੱਕ ਦੂਜੇ ਦੇ ਇੱਕਠੇ ਦੇਖਕੇ ਜਾਣ ਲੱਗੇ। ਕਿਹਾ ਜਾ ਰਿਹਾ ਹੈ ਇਸ ਕਪਲ ਦੇ ਵਿਆਹ ਇਸ ਸਾਲ ਇਟਲੀ ਦੇ ਲੋਮਬਾਰਡੀ ਵਿੱਚ ਹੋਵੇਗੀ।ਵਿਆਹ ਦੀ ਤਾਰੀਕ 10 ਨਵੰਬਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਰਣਵੀਰ ਅਤੇ ਦੀਪਿਕਾ ਦੇ ਨਜ਼ਦੀਕੀਆਂ ਤੋਂ ਪਤਾ ਚਲੀ ਹੈ ਜਾਣਕਾਰੀ ਮੁਤਾਬਿਕ ਇਸ ਲੇਕ ਦੇ ਕੋਲ ਇੱਕ ਬੇਹੱਦ ਖੂਬਸੂਰਤ ਵਿਲਾ ਹੈ। ਇੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਜਾਵੇਗਾ।ਵਿਆਹ ਵਿੱਚ ਕੇਵਲ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ।

ਬਾਲੀਵੁੱਡ ਦੇ ਇਹ ਖਾਸ ਚਿਹਰੇ ਕਰ ਗਏ ਨਵੰਬਰ 'ਚ ਵਿਆਹ

ਫਿਲਮ ਇੰਡਸਟਰੀ ਦੇ ਨਾਲ ਜੁੜਿਆ ਕੋਈ ਵੀ ਸੈਲੀਬ੍ਰੇਟੀ ਵਿਆਹ ਵਿੱਚ ਸ਼ਾਮਿਲ ਨਹੀਂ ਹੋਵੇਗਾ।ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਅਰਜੁਨ ਕਪੂਰ, ਰਣਵੀਰ ਦੇ ਬਹੁਤ ਚੰਗੇ ਦੋਸਤ ਹਨ ਇਸ ਲਈ ਉਹ ਵਿਆਹ ਵਿੱਚ ਸ਼ਾਮਿਲ ਹੋ ਸਕਦੇ ਹਨ।ਦੀਪਿਕਾ ਦੀ ਵਲੋਂ ਸ਼ਾਹਰੁਖ ਖਾਨ ਨੂੰ ਵਿਆਹ ਵਿੱਚ ਇਨਵੀਟੇਸ਼ਨ ਭੇਜਿਆ ਜਾਵੇਗਾ।ਵਿਆਹ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਵਿੱਚ ਇੱਕ ਬਹੁਤ ਵੱਡਾ ਰਿਸੈਪਸ਼ਨ ਹੋਵੇਗਾ। ਰਿਸੈਪਸ਼ਨ ਵਿੱਚ ਪੂਰੇ ਬਾਲੀਵੁਡ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...