Breaking News
Home / Politics / ਪੰਜਾਬ ਸਰਕਾਰ ਕਰ ਰਹੀ ਹੈ ਲੋਕਾਂ ਦਾ ਸੋਸ਼ਣ : ਪਰਮਿੰਦਰ ਢੀਂਡਸਾ

ਪੰਜਾਬ ਸਰਕਾਰ ਕਰ ਰਹੀ ਹੈ ਲੋਕਾਂ ਦਾ ਸੋਸ਼ਣ : ਪਰਮਿੰਦਰ ਢੀਂਡਸਾ

ਪਟਿਆਲਾ, 12 ਅਗਸਤ – ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲਾ ਕੋਆਰਡੀਨੇਟਰ ਪਰਮਿੰਦਰ ਢੀਂਡਸਾ ਨੇ ਕਿਹਾ ਹੈ ਅਕਾਲੀ ਸਰਕਾਰ ਨੇ 10 ਸਾਲਾਂ ਵਿਚ ਖਜ਼ਾਨਾ ਭਰੀ ਰੱਖਿਆ ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਕਾਂਗਰਸ ਸਰਕਾਰ ਡੇਢ ਸਾਲ ਤੋਂ ਖਾਲੀ ਹੋਣ ਦੀ ਰੱਟ ਲਾ ਕੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਖਿਲਾਫ ਅਕਾਲੀ ਦਲ ਸੰਘਰਸ਼ ਵਿੱਢੇਗਾ। ਉਹ ਅੱਜ ਇੱਥੇ ਇਕ ਪੇਲੈਸ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋ ਰਹੇ ਅਕਾਲੀ ਦਲ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜ਼ਿਲਾ ਪਟਿਆਲਾ ਅਕਾਲੀ ਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਢੀਂਡਸਾ ਦਾ ਸਨਮਾਨ ਵੀ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਸ਼ਹਿਰ ‘ਚ ਅਫ਼ਸਰਾਂ ਨੇ ਅਮਨ-ਕਾਨੂੰਨ ਛਿੱਕੇ ‘ਤੇ ਢੰਗ ਦਿੱਤਾ ਹੈ। ਪਟਿਆਲਾ ਦੇ ਲੋਕਾਂ ਵਿਚ ਹਾਹਾਕਾਰ ਮਚੀ ਪਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ਰੇਆਮ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨੂੰ ਥਾਣੇ ਬੰਦ ਕਰ ਕੇ ਕੁੱਟਣਾ ਅਤੇ ਥਰਡ ਡਿਗਰੀ ਦਾ ਤਸ਼ੱਦਦ ਕਰਨ ਨੇ ਪੂਰੀ ਸਰਕਾਰ ਨੂੰ ਹੀ ਕਟਿਹਰੇ ਵਿਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਥਾਣੇਦਾਰ ਦੇ ਹੌਸਲੇ ਇੰਨ੍ਹੇ ਬੁਲੰਦ ਹੋਣ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਆਪਣੇ ਅਧਿਕਾਰੀ ‘ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਸਨ ਪਰ ਸੀਨੀਅਰ ਅਧਿਕਾਰੀ ਜਾਣ-ਬੁੱਝ ਕੇ ਚੁੱਪ ਧਾਰੀ ਬੈਠੇ ਰਹੇ। ਉਨ੍ਹਾਂ ਮੰਗ ਕੀਤੀ ਇਸ ਥਾਣੇਦਾਰ ਨੂੰ ਤੁਰੰਤ ਡਿਸਮਿਸ ਕਰਨ ਦੇ ਨਾਲ ਨਾਲ ਸਾਰੇ ਠਾਣੇ ਦੀ ਪੁਲਸ ਨੂੰ ਬਦਲਿਆ ਜਾਵੇ, ਨਹੀਂ ਤਾਂ ਅਕਾਲੀ ਦਲ ਸਖ਼ਤ ਐਕਸ਼ਨ ਲਵੇਗਾ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...