Breaking News
Home / Punjab / ਫ਼ਾਜ਼ਲਿਕਾ ਵਿਖੇ ਲਗਾਇਆ ਗਿਆ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸੂਬਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ

ਫ਼ਾਜ਼ਲਿਕਾ ਵਿਖੇ ਲਗਾਇਆ ਗਿਆ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸੂਬਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ

ਇਸ ਕੈਂਪ ‘ਚ ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰੰਜਮ ਕਮਰਾ ਨੇ ਮਹਿਮਾਨਾਂ ਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਕੈਂਪ ਦੇ ਮੁੱਖ ਮੰਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਕੈਂਪ ‘ਚ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਅਤੇ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੀਟਨਾਸ਼ਕ ਪ੍ਰਤੀ ਅਜਿਹੀ ਨੀਤੀ ਅਪਣਾ ਰੱਖੀ ਹੈ ਕਿ ਜੇਕਰ ਸੂਬਾ ਸਰਕਾਰ ਦੇ ਚਾਹੁਣ ‘ਤੇ ਵੀ ਇਨ੍ਹਾਂ ਕੀਟਨਾਸ਼ਕਾਂ ‘ਤੇ ਰੋਕ ਨਹੀਂ ਲਗਾ ਸਕਦੀ ਉਨ੍ਹਾਂ ਕਿਹਾ ਕਿ ਕਈ ਕੀਟਨਾਸ਼ਕ ਕੰਪਨੀਆਂ ਐਸੀਆਂ ਦਵਾਈਆਂ ਬਣਾ ਕੇ ਵੇਚ ਰਹੀਆਂ ਹਨ ਜੋ ਕੈਂਸਰ ਨੂੰ ਪੈਦਾ ਕਰਨ ‘ਚ ਕੰਮ ਕਰਦੀਆਂ ਹਨ ।

ਅਜੇ ਵੀਰ ਜਾਖੜ ਨੇ ਕਿਹਾ ਕਿ ਚਾਹ ਦੇ ਬਾਗ਼ਾਂ ‘ਚ ਪਾਈ ਜਾਣ ਵਾਲੀ ਦਵਾਈ ਪੰਜਾਬ ‘ਚ ਬਾਸਮਤੀ ਦੀ ਫ਼ਸਲ ਨੂੰ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਦਵਾਈਆਂ ਬੰਦ ਕਰਨ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾ ਰਹੀ ਹੈ । ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਵੀ ਅਜਿਹੀਆਂ ਦਵਾਈਆਂ ਤੋਂ ਪ੍ਰਹੇਜ਼ ਕਰਨ ਅੱਜ ਦੇ ਇਸ ਕੈਂਪ ਦਾ ਮਨੋਰਥ ਕੇਵਲ ਝੋਨੇ ਦੀ ਬਾਂਸਮਤੀ ਕੁਆਲਟੀ ਨੂੰ ਜ਼ਹਿਰ ਮੁਕਤ ਕਰਦੇ ਹੋਏ ਐਕਸਪੋਰਟ ਯੋਗ ਬਣਾਉਣਾ ਹੀ ਨਹੀਂ ਹੈ ਸਗੋਂ ਆਉਣ ਵਾਲੀ ਪੀੜ੍ਹੀ ਲਈ ਸ਼ੁੱਧ ਪਾਣੀ, ਸ਼ੁੱਧ ਵਾਤਾਵਰਣ ਅਤੇ ਜ਼ਹਿਰ ਮੁਕਤ ਖੁਰਾਕ ਦੇਣਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਇਸ ਮੌਕੇ ਕੇਂਦਰੀ ਖ਼ਰੀਦ ਅਜੰਸੀ ਪੈਡਾ ਤੋਂ ਆਏ ਸੀਨੀਅਰ ਖੇਤੀਬਾੜੀ ਵਿਿਗਆਨਿਕ ਰਿਿਤਸ਼ ਸ਼ਰਮਾ ਨੇ ਕਿਸਾਨਾਂ ਨੂੰ ਆਪਣੀ ਬਾਸਮਤੀ ਦੀ ਫ਼ਸਲ ਜ਼ਿਆਦਾ ਤੋਂ ਜ਼ਿਆਦਾ ਪੈਦਾ ਕਰਨ ਤੇ ਕੀਟਨਾਸ਼ਕ ਦਾ ਘੱਟ ਤੋਂ ਘੱਟ ਪ੍ਰਯੋਗ ਕਰਨ ਦੀ ਸਲਾਹ ਦਿੱਤੀ ਤਾਂ ਜੋ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ੀ ਖ਼ਰੀਦਦਾਰ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਦੇਣਗੇ ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...