Breaking News
Home / Entertainment / Bollywood / ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ
ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ

ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ

ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ ‘ਭਾਰਤ’ ਅੱਜਕਲ ਕਾਫੀ ਚਰਚਾ ‘ਚ ਬਣੀ ਹੋਈ ਹੈ । ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ ‘ਚ ਕਰਨ ਤੋਂ ਬਾਅਦ ਫਿਲਮ ਦੀ ਸਟਾਰਕਾਸਟ ਹੁਣ ਮਾਲਟਾ ‘ਚ ਸ਼ੂਟਿੰਗ ਕਰ ਰਹੀ ਹੈ ।

ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ

ਇਸ ਫਿਲਮ ਦਾ ਡਾਇਰੈਕਸ਼ਨ ਅਲੀ ਅਬਾੱਸ ਜ਼ਫਰ ਕਰ ਰਹੇ ਹਨ।ਦੱਸ ਦੇਈਏ ਕਿ ਇਹ ਫਿਲਮ ਸਾਊਥ ਕੋਰੀਅਨ ਫਿਲਮ ‘ੳਡ ਟੂ ਮਾਈ ਫਾਦਰ’ ਦੀ ਆਫੀਸ਼ੀਅਲ ਹਿੰਦੀ ਰੀਮੇਕ ਹੈ । ‘ਭਾਰਤ’ ‘ਚ ਸਲਮਾਨ ਦੇ ਓਪੋਜ਼ਿਟ ਕਟਰੀਨਾ ਕੈਫ ਨੂੰ ਕਾਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ ‘ਚ ਦਿਸ਼ਾ ਪਟਾਨੀ, ਤੱਬੂ, ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਵੀ ਹਨ।ਜਿੱਥੇ ‘ਭਾਰਤ’ ‘ਚ ਜੈਕੀ ਸਲਮਾਨ ਦੇ ਪਿਓ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਉੱਥੇ ਹੀ ਸਾਰੇ ਦਿਸ਼ਾ ਦੇ ਫਿਲਮ ‘ਚ ਕਿਰਦਾਰ ਨੂੰ ਜਾਣਨ ਲਈ ਵੀ ਉਤਸ਼ਾਹਿਤ ਹਨ।

ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ

ਕੁਝ ਦਿਨ ਪਹਿਲਾ ਦਿਸ਼ਾ ਨੇ ਆਪਣੀ ਲੱੁਕ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ । ਸਾਰਿਆਂ ਨੂੰ ਲੱਗ ਰਿਹਾ ਸੀ ਕਿ ਦਿਸ਼ਾ ਫਿਲਮ ‘ਚ ਸਲਮਾਨ ਦੀ ਭੈਣ ਦਾ ਕਿਰਦਾਰ ਨਿਭਾਏਗੀ। ਹਾਲ ਹੀ ‘ਚ ਖਬਰ ਆਈ ਹੈ ਕਿ ਇਸ ਫਿਲਮ ‘ਚ ਸਲਮਾਨ ਦੀ ਭੈਣ ਦਾ ਕਿਰਦਾਰ ਦਿਸ਼ਾ ਨਹੀਂ ਸਗੋਂ ਤੱਬੂ ਨਿਭਾਏਗੀ।ਫਿਲਮ ‘ਚ ਤੱਬੂ ਦਾ ਕਿਰਦਾਰ ਜ਼ਿਆਦਾ ਵੱਡਾ ਨਹੀ ਹੈ ਪਰ ਕਾਫੀ ਖਾਸ ਜ਼ਰੂਰ ਹੋਣ ਵਾਲਾ ਹੈ । ਦਿਸ਼ਾ ਇਸ ਫਿਲਮ ‘ਚ ਸਲਮਾਨ ਦੇ ਲਵ ਇੰਟ੍ਰਸਟ ਦਾ ਕਿਰਦਾਰ ਨਿਭਾਏਗੀ।

ਆਖਿਰਕਾਰ ਸਲਮਾਨ ਦੀ ਭੈਣ ਕੌਣ ਦਿਸ਼ਾ ਜਾਂ ਫਿਰ ਤੱਬੂ

ਦੱਸਣਯੋਗ ਹੈ ਕਿ ਫਿਲਮ ‘ਭਾਰਤ’ ਅਗਲੇ ਸਾਲ ਈਦ ‘ਤੇ ਰਿਲੀਜ਼ ਹੋ ਰਹੀ ਹੈ। ਇਸ ‘ਚ ਪਹਿਲਾ ਪ੍ਰਿਅੰਕਾ ਚੋਪੜਾ ਨੂੰ ਸਲਮਾਨ ਦੇ ਓਪੋਜ਼ਿਟ ਕਾਸਟ ਕੀਤਾ ਗਿਆ ਸੀ ਪਰ ਬਾਅਦ ਪੀਸੀ ਨੇ ਫਿਲਮ ਨੂੰ ਮੌਕੇ ‘ਤੇ ਛੱਡ ਦਿੱਤਾ, ਜਿਸ ਨੂੰ ਬਾਅਦ ‘ਚ ਕੈਟਰੀਨਾ ਨੂੰ ਦੇ ਦਿੱਤਾ ਗਿਆ।

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *