Breaking News
Home / International / ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਦੀ ਹੋਈ ਮੌਤ
ਏਸ਼ੀਆਈ ਖੇਡਾਂ 'ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਹਾਕਮ ਸਿੰਘ ਦੀ ਜਿਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ ਹਾਕਮ ਸਿੰਘ ਉਹ ਖਿਡਾਰੀ ਸਨ । ਜਿਨਾਂ੍ਹ ਨੇ ਕਦੇ ਏਸ਼ੀਆਈ ਖੇਡਾਂ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਅੱਜ ਉਹਨਾਂ੍ਹ ਕੋਲ ਇਲਾਜ ਲਈ ਪੈਸੇ ਨਹੀ ਸਨ ।ਉਹਨਾਂ ਨੇ ਬੈਂਕਾਕ ‘ਚ ਹੋਈਆਂ 8 ਵੀ ਏਸ਼ੀਆਈ ਖੇਡਾਂ ‘ਚ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤਿਆ ਸੀ ਪਰ ਅੱਜ ਉਹਨਾਂ ਦੀ ਜ਼ਿੰਦਗੀ ਦੀ ਰਫਤਾਰ ਹੀ ਹੌਲੀ ਪੈ ਗਈ ਸੀ ।

ਇਹੀ ਵਜ੍ਹਾ ਹੈ ਕਿ ਹਾਲ ਹੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕਮ ਸਿੰਘ ਦੇ ਇਲਾਜ ਲਈ 5 ਲੱਖ ਰੁਪਏ ਜਾਰੀ ਕੀਤੇ ਅਤੇ ਬਰਨਾਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ। ਬੇਅੰਤ ਕੌਰ ਦਾ ਕਹਿਣਾ ਹੈ, “2003 ‘ਚ ਹਾਕਮ ਸਿੰਘ ਨੂੰ ਪੰਜਾਬ ਪੁਲਿਸ ‘ਚ ਕੋਚ ਦੀ ਨੌਕਰੀ ਮਿਲੀ ਸੀ ਜਿਸ ਦੀ 7 ਹਜ਼ਾਰ ਪੈਨਸ਼ਨ ਆਉਂਦੀ ਹੈ। ਸਾਡੇ ਲਈ ਤਾਂ ਇਲਾਜ ਕਰਵਾਉਣਾ ਵੀ ਔਖਾ ਸੀ। ਹੁਣ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵਲੋਂ ਵੀ 10 ਲੱਖ ਰੁਪਏ ਦੀ ਮਦਦ ਕੀਤੀ ਗਈ ਸੀ। ਹਸਪਤਾਲ ਦਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਸੀ। ਫੌਜ ਦੇ ਵੱਡੇ ਅਫਸਰ ਵੀ ਆਏ ਸਨ। ਉਨ੍ਹਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਸੀ।”

About Time TV

Check Also

ਕਰਤਾਰਪੁਰ ਲਾਂਘੇ ਦਾ ਮੁੱਦਾ ਭਾਰਤ-ਪਾਕਿ ਵਿਦੇਸ਼ ਮੰਤਰੀ ਨਿਉਯਾਰਕ ’ਚ ਵਿਚਾਰਨਗੇ

ਕਰਤਾਰਪੁਰ ਲਾਂਘੇ ਦਾ ਮੁੱਦਾ ਭਾਰਤ-ਪਾਕਿ ਵਿਦੇਸ਼ ਮੰਤਰੀ ਨਿਉਯਾਰਕ ’ਚ ਵਿਚਾਰਨਗੇ

  ਨਵੀਂ ਦਿੱਲੀ, 20 ਸਤੰਬਰ ਭਾਰਤੀ ਵਿਦੇਸ਼ ਮੰਤਰਾਲਾ ਪਾਕਿਸਤਾਨ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ...

Leave a Reply

Your email address will not be published. Required fields are marked *