ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਪਟਿਆਲਾ ਜੇਲ ਵਿਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਰਜੁਆਣਾ ਜਿਨ੍ਹਾਂ ਨੂੰ ਅੱਜ ਭਾਰੀ ਪੁਲਿਸ ਬਲ ਹੇਠਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ।
ਬਲਵੰਤ ਸਿੰਘ ਰਜੁਆਣਾ ਹਸਪਤਾਲ ਵਿਚ ਆਪਣੇ ਕਨ ਦਾ ਇਲਾਜ ਕਰਵਾਉਣ ਲਈ ਪੁੱਜੇ ਹਨ।ਨਾਲ ਹੀ ਭਾਈ ਬਲਵੰਤ ਸਿੰਘ ਰਾਜੁਆਣਾ ਨੇ ਮੀਡਿਆ ਨੂੰ ਇਕ ਪੱਤਰ ਵੀ ਦਿੱਤਾ ਜਿਸ ਵਿਚ ਓਹਨਾ ਲਿਖਿਆ ਕੇ ਖਾਲਿਸਤਾਨ ਦੇ ਸੰਘਰਸ਼ ਬਾਰੇ ਜੇਲ ਵਿਚ ਜੋ ਓਹਨਾ ਨੇ ਮਹਿਸੂਸ ਕੀਤਾ ਉਹ ਇਹ ਹੈ ਕੇ ਖਾਲਿਸਤਾਨ ਦਾ ਸਘਰਸ਼ ਸਿਰਫ ਹਵਾ ਵਿਚ ਹੀ ਲੜਿਆ ਜਾ ਰਿਹਾ ਜਮੀਨੀ ਪੱਧਰ ਵਿਚ ਇਸ ਸੰਘਰਸ਼ ਦੀ ਕੋਈ ਹਕੀਕਤ ਨਹੀਂ ਹੈ|
ਇਸ ਪਿੱਛੇ ਜਿਹੜੇ ਸੈਤਾਨੀ ਦਿਮਾਗ ਕੰਮ ਕਰ ਰਹੇ ਹਨ ਓਹਨਾ ਦਾ ਮਨੋਹਰਤ ਕੌਮ ਦੀ ਆਜ਼ਾਦੀ ਲੈਣਾ ਨਹੀਂ ਹੈ ਬਲਕਿ ਖਾਲਸਾ ਪੰਥ ਦੀ ਵੋਟ ਸ਼ਕਤੀ ਨੂੰ ਵੰਡ ਕੇ ਆਰਥਿਕ ਸ਼ਕਤੀ ਨੂੰ ਲੁੱਟ ਕੇ ਖਾਲਸਾ ਪੰਥ ਅਤੇ ਪੰਜਾਬ ਦੀਆ ਨੀਹਾ ਨੂੰ ਕਮਜ਼ੋਰ ਕਰਨਾ ਹੈ