Breaking News
Home / Featured / Crime / ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 
ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 

ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 

ਫਤਿਹਗੜ੍ਹ ਸਾਹਿਬ, 25 ਅਗਸਤ - ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਡਾ. ਰਵਜੋਤ ਗਰੇਵਾਲ ਆਈ.ਪੀ.ਐੱਸ. ਨੇ ਦੱਸਿਆ ਕਿ ਪਰਮਿੰਦਰ ਕੁਮਾਰ ਪੁੱਤਰ ਦਾਤਾ ਰਾਮ ਵਾਸੀ ਮਾਤਾ ਗੁਜਰੀ ਕਾਲੋਨੀ ਫਤਿਹਗੜ੍ਹ ਸਾਹਿਬ ਨੇ ਆਪਣੀ ਕਾਰ ਆਈ 20 ਨੰਬਰ ਡੀ.ਐੱਲ-7-ਸੀ.ਪੀ-8522 ਰੰਗ ਚਿੱਟਾ 9 ਫਰਵਰੀ 2018 ਨੂੰ ਚੋਰੀ ਹੋਣ ਸੰਬੰਧੀ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮੁਕੱਦਮਾ ਨੰਬਰ 18 ਦਰਜ਼ ਕਰਵਾਇਆ ਸੀ।
ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 
ਇਸ 'ਤੇ ਕਾਰਵਾਈ ਕਰਦਿਆਂ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਇੰਚਾਰਜ਼ ਰੁਪਿੰਦਰ ਸਿੰਘ ਨੇ ਕ੍ਰਿਸ਼ਨ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਬਰਵਾਲਾ ਨਵੀਂ ਦਿੱਲੀ ਅਤੇ ਸੁਸ਼ੀਲ ਕੁਮਾਰ ਪੁੱਤਰ ਅਤਰ ਸਿੰਘ ਵਾਸੀ ਵਿਪਨ ਗਾਰਡਨ ਨਵੀਂ ਦਿੱਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਗੱਡੀਆਂ ਖ੍ਰੀਦਣ ਵੇਚਣ ਦਾ ਕੰਮ ਕਰਦੇ ਹਨ ਅਤੇ ਗੱਡੀਆਂ ਨੂੰ ਸਸਤੇ ਰੇਟਾਂ 'ਤੇ ਵੇਚਣ ਸਮੇਂ ਉਸ ਵਿਚ ਜੀ.ਪੀ.ਐੱਸ. ਸਿਸਟਮ ਲਗਾ ਦਿੰਦੇ ਸਨ ਅਤੇ ਇਕ ਚਾਬੀ ਗੁੰਮ ਹੋਣ ਦਾ ਕਹਿਕੇ ਇਕ ਚਾਬੀ ਨੂੰ ਆਪਣੇ ਕੋਲ ਹੀ ਰੱਖ ਲੈਂਦੇ ਸਨ।
ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 
ਇਸ ਤੋਂ ਬਾਅਦ ਕਿਸੇ ਵਿਅਕਤੀ ਵੱਲੋਂ ਖਰੀਦੀ ਗਈ ਗੱਡੀ ਆਪਣੇ ਨਾਂਅ ਕਰਵਾਉਣ ਤੋਂ ਪਹਿਲਾਂ ਹੀ ਉਕਤ ਗ੍ਰਿਫ਼ਤਾਰ ਵਿਅਕਤੀ ਆਪਣੇ ਮੋਬਾਇਲ ਵਿਚ ਐਪ ਦੀ ਮੱਦਦ ਨਾਲ ਗੱਡੀ ਦੀ ਲੋਕੇਸ਼ਨ ਟਰੇਸ ਕਰਕੇ ਕਥਿਤ ਤੌਰ 'ਤੇ ਆਪ ਖੁਦ ਹੀ ਗੱਡੀ ਚੋਰੀ ਕਰਵਾਕੇ ਮੁੜ ਉਹ ਹੀ ਗੱਡੀ ਅੱਗੇ ਕਿਸੇ ਹੋਰ ਦੂਰ ਸਟੇਟ ਵਿਚ ਵੇਚ ਦਿੰਦੇ ਹਨ। ਏ.ਐੱਸ.ਪੀ. ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ 'ਤੇ ਪਹਿਲਾਂ ਵੀ ਵੱਖ-ਵੱਖ ਸਟੇਟਾਂ ਦੇ ਥਾਣਿਆਂ ਵਿਚ ਲੁੱਟ ਖੋਹ, ਗੈਬਲੰਿਗ, ਆਰਮਜ਼ ਐਕਟ ਆਦਿ ਦੇ 6 ਮਾਮਲੇ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *