Breaking News
Home / Uncategorized / education / ਸਵੈ-ਸੁਰੱਖਿਆ ਅਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ
ਸਵੈ-ਸੁਰੱਖਿਆ ਅਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ

ਸਵੈ-ਸੁਰੱਖਿਆ ਅਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ

ਐੱਸ.ਏ.ਐੱਸ.ਨਗਰ 25 ਅਗਸਤ – ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਗੋਇਲ ਜੀ ਦੀ ਦੇਖ ਰੇਖ ਹੇਠ 109 ਸਰੀਰਕ ਸਿੱਖਿਆ ਦੀਆਂ ਮਹਿਲਾ ਲੈਕਚਰਾਰਾਂ, ਡੀ.ਪੀ.ਈ .ਅਤੇ ਪੀ.ਟੀ.ਆਈ. ਦੀ ਛੇ ਦਿਨਾਂ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ 20 ਅਗਸਤ ਤੋਂ 25 ਅਗਸਤ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਵਿਖੇ ਚਲ ਰਿਹਾ ਹੈ ।
ਸਕੂਲੀ ਵਿਿਦਆਰਥਣਾਂ ਨੂੰ ਸਵੈ-ਸੁਰੱਖਿਆ ਦੇ ਗੁਰ ਦੇਣ ਅਤੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਮਹਿਲਾ ਅਧਿਆਪਕਾਵਾਂ ਬਹੁਤ ਹੀ ਰੌਚਿਕਤਾ ਨਾਲ ਭਾਗ ਲੈ ਰਹੀਆਂ ਹਨ ।
ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਵਾਂ ਨੂੰ ਸਵੇਰੇ ਦੇ ਸੈਸ਼ਨ ਦੌਰਾਨ ਸਿਹਤ ਦੀ ਤੰਦਰੁਸਤੀ ਲਈ ਹਲਕੀਆਂ ਕਸਰਤਾਂ, ਦੁਪਹਿਰ ਸਮੇਂ ਕਰਾਟੇ ਅਤੇ ਹੋਰ ਸਵੈ ਸੁਰੱਖਿਆ ਦੀ ਲਿਖਤੀ ਜਾਣਕਾਰੀ ਅਤੇ ਸ਼ਾਮ ਦੇ ਸੈਸ਼ਨ ਦੌਰਾਨ ਆਤਮ-ਵਿਸਵਾਸ਼ ਵਧਾਉਣ ਤੇ ਸਵੈ-ਸੁਰੱਖਿਆ ਦੇ ਲਈ ਪ੍ਰਯੋਗੀ ਕਿਿਰਆਵਾਂ ਕਰਵਾਈਆਂ ਜਾਂਦੀਆਂ ਹਨ ਇਸ ਸਿਖਲਾਈ ਵਰਕਸ਼ਾਪ ਦੌਰਾਨ ਪਹੁੰਚੀਆਂ ਅਧਿਆਪਕਾਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਹ ਸਿਖਲਾਈ ਵਰਕਸ਼ਾਪ ਦਾ ਅਧਿਆਪਕਾਵਾਂ ਨੂੰ ਬਹੁਤ ਫਾਇਦਾ ਹੋਇਆ ਹੈ
ਅਜਿਹੀ ਵਰਕਸ਼ਾਪ ਇਸ ਮੌਕੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਦੇ ਨਾਲ ਨਾਲ ਸਟੇਟ ਕੋਆਰਡੀਨੇਟਰ ਸਪੋਰਟਸ ਰੁਪਿੰਦਰ ਸਿੰਘ ਰਵੀ, ਸੁਰੇਖਾ ਠਾਕੁਰ ਏਐੱਸਪੀਡੀ, ਸੰਜੀਵ ਭੂਸ਼ਣ ਅਤੇ ਹੋਰ ਰਿਸੋਰਸ ਪਰਸਨ ਨੇ ਵੀ ਸੰਬੋਧਨ ਕੀਤਾ ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...